ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਏ ਦਿਨ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਆਂਦਾ ਜਾ ਸਕੇ। ਉਥੇ ਹੀ ਸਰਕਾਰ ਵੱਲੋਂ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ ਅਤੇ ਉਥੇ ਹੀ ਪੰਜਾਬ ਵਿਚ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਅਧਿਕਾਰੀਆਂ ਅਤੇ ਮੰਤਰੀਆਂ ਵੱਲੋਂ ਪੁਖਤਾ ਕਦਮ ਚੁੱਕੇ ਜਾ ਰਹੇ ਹਨ। ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸੂਬਾ ਸਰਕਾਰ ਵੱਲੋਂ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ ਜਿਸ ਨਾਲ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਣਾ ਕੇ ਰੱਖਿਆ ਜਾ ਸਕੇ।

ਹੁਣ ਪੰਜਾਬ ਦੇ ਇਸ ਜਿਲ੍ਹੇ ਵਿੱਚ 31 ਮਈ 2022 ਤਕ ਇਸ ਸਖ਼ਤ ਪਾਬੰਦੀ ਦਾ ਐਲਾਨ ਹੋ ਗਿਆ ਹੈ ਜਿਥੇ ਨਾ ਮੰਨਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲੇ ਦੀ ਹੱਦ ਅੰਦਰ ਕੁਝ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਦੇ ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਜ਼ਮੀਨ ਮਾਲਕ ਨੂੰ ਬੋਰ ਪੁੱਟਣ, ਖੂਹ ਪੁੱਟਣ ਸਬੰਧੀ ਪਹਿਲਾਂ ਜ਼ਮੀਨ ਦੇ ਮਾਲਕ ਨੂੰ ਇਸ ਦੀ ਜਾਣਕਾਰੀ 15 ਦਿਨ ਪਹਿਲਾਂ ਹੀ ਜਿਲਾ ਮਜਿਸਟ੍ਰੇਟ, ਉਪ ਮੰਡਲ ਮਜਿਸਟਰੇਟ, ਅਤੇ ਹੋਰ ਸਬੰਧਤ ਅਧਿਕਾਰੀਆਂ ਜਿਨ੍ਹਾਂ ਵਿੱਚ ਮਿਊਸੀਪਲ ਕਮੇਟੀ ਪਬਲਿਕ ਹੈਲਥ ਅਤੇ ਸਰਪੰਚ ਆਦਿ ਨੂੰ ਦੇਣੀ ਹੋਵੇਗੀ।

ਸਭ ਦੀ ਪ੍ਰਵਾਨਗੀ ਮਿਲਣ ਪਿੱਛੋਂ ਹੀ ਪੁਟਾਈ ਦਾ ਕੰਮ ਕਰ ਕੇ ਬੋਰ ਕੀਤਾ ਜਾਵੇਗਾ। ਅਗਰ ਉਨ੍ਹਾਂ ਵੱਲੋਂ ਲਿਖਤੀ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਤਾਂ ਜਿਲੇ ਦੀ ਹੱਦ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਬੋਰ ਨਹੀਂ ਕਰ ਸਕਦਾ। ਕਿਉਂਕਿ ਕਈ ਜਗ੍ਹਾ ਤੇ ਲੋਕਾਂ ਵੱਲੋਂ ਨਜਾਇਜ ਉਸਾਰੀ ਕਰਦੇ ਸਮੇਂ ਜਿਥੇ ਬੋਰ ਕੀਤਾ ਜਾਂਦਾ ਹੈ ਉਥੇ ਹੀ ਕਈ ਹਾਦਸੇ ਵਾਪਰ ਜਾਂਦੇ ਹਨ।

ਇਸ ਲਈ ਕਾਫੀ ਸਮੇਂ ਤੋਂ ਨਾ ਵਰਤੋਂ ਵਿਚ ਆਉਣ ਵਾਲੇ ਖੂਹਾਂ ਨੂੰ ਵੀ ਮਿੱਟੀ ਪੱਥਰ ਨਾਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਕੋਈ ਵੀ ਹਾਦਸਾ ਨਾ ਵਾਪਰ ਸਕੇ। ਇਹ ਪਾਬੰਦੀ 31 ਮਈ 2022 ਤੱਕ ਲਾਗੂ ਰਹੇਗੀ ਅਗਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Home  ਤਾਜਾ ਖ਼ਬਰਾਂ  ਪੰਜਾਬ ਦੇ ਇਸ ਜਿਲ੍ਹੇ ਚ  31 ਮਈ 2022 ਤੱਕ ਇਸ ਸਖਤ ਪਾਬੰਦੀ ਦਾ ਹੋ ਗਿਆ ਐਲਾਨ – ਨਾ ਮੰਨਣ ਤੇ ਹੋਵੇਗੀ ਸਖਤ ਕਾਰਵਾਈ
                                                      
                              ਤਾਜਾ ਖ਼ਬਰਾਂ                               
                              ਪੰਜਾਬ ਦੇ ਇਸ ਜਿਲ੍ਹੇ ਚ 31 ਮਈ 2022 ਤੱਕ ਇਸ ਸਖਤ ਪਾਬੰਦੀ ਦਾ ਹੋ ਗਿਆ ਐਲਾਨ – ਨਾ ਮੰਨਣ ਤੇ ਹੋਵੇਗੀ ਸਖਤ ਕਾਰਵਾਈ
                                       
                            
                                                                   
                                    Previous Postਸਾਬਕਾ CM ਪ੍ਰਕਾਸ਼ ਸਿੰਘ ਬਾਦਲ ਬਾਰੇ ਆਈ ਵੱਡੀ ਮਾੜੀ ਖਬਰ – ਲੱਗੀ ਇਸ ਤਰਾਂ ਸੱਟ
                                                                
                                
                                                                    
                                    Next Postਸਕੂਲੋਂ ਪੜ੍ਹ ਕੇ ਘਰੇ ਆਏ 2 ਬੱਚਿਆਂ ਦੀ ਇਸ ਗਲਤੀ ਨਾਲ ਹੋ ਗਈ ਮੌਤ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
                                                                
                            
               
                            
                                                                            
                                                                                                                                            
                                    
                                    
                                    



