ਪੰਜਾਬ ਦੇ ਇਸ ਏਅਰਪੋਰਟ ”ਚ ਬਦਲਿਆ ਗਿਆ ਫਲਾਈਟਸ ਦਾ ਸਮਾਂ

ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਉਡਾਣਾਂ ਬਾਰੇ ਇੱਕ ਮਹੱਤਵਪੂਰਣ ਅਪਡੇਟ ਸਾਹਮਣੇ ਆਈ ਹੈ। ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ, ਏਅਰਪੋਰਟ ਪ੍ਰਸ਼ਾਸਨ ਨੇ ਦੋਵੇਂ ਫਲਾਈਟਾਂ ਦੇ ਸਮੇਂ ‘ਚ ਤਬਦੀਲੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਕਿ ਯਾਤਰੀਆਂ ਨੂੰ ਠੰਡ ਕਾਰਨ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਇੰਡੀਗੋ ਏਅਰਲਾਈਨ ਵੱਲੋਂ ਜਾਰੀ ਨਵੇਂ ਵਿੰਟਰ ਸ਼ਡਿਊਲ ਅਨੁਸਾਰ ਹੁਣ ਫਲਾਈਟਾਂ ਨਵੀਆਂ ਟਾਈਮਿੰਗਾਂ ਅਨੁਸਾਰ ਚਲਣਗੀਆਂ।

ਡਾਇਰੈਕਟਰ ਨਿਰਾਲਾ ਨੇ ਦੱਸਿਆ ਕਿ ਆਦਮਪੁਰ-ਮੁੰਬਈ ਇੰਡੀਗੋ ਉਡਾਣ ਦਾ ਨਵਾਂ ਸਮਾਂ ਇਹ ਰਹੇਗਾ — ਮੁੰਬਈ ਤੋਂ ਦੁਪਹਿਰ 2:00 ਵਜੇ ਉਡਾਣ ਭਰੇਗੀ ਅਤੇ ਸ਼ਾਮ 4:20 ਵਜੇ ਆਦਮਪੁਰ ਪਹੁੰਚੇਗੀ। ਵਾਪਸੀ ਦੀ ਉਡਾਣ ਆਦਮਪੁਰ ਤੋਂ ਸ਼ਾਮ 4:50 ਵਜੇ ਰਵਾਨਾ ਹੋ ਕੇ ਸ਼ਾਮ 7:20 ਵਜੇ ਮੁੰਬਈ ਪਹੁੰਚੇਗੀ।

ਇਸੇ ਤਰ੍ਹਾਂ ਸਟਾਰ ਏਅਰ ਦੀ ਹਿੰਡਨ–ਆਦਮਪੁਰ ਫਲਾਈਟ ਹੁਣ ਹਿੰਡਨ ਤੋਂ ਦੁਪਹਿਰ 2:00 ਵਜੇ ਉਡੇਗੀ ਅਤੇ 3:00 ਵਜੇ ਆਦਮਪੁਰ ਪਹੁੰਚੇਗੀ। ਵਾਪਸੀ ਦੀ ਉਡਾਣ ਆਦਮਪੁਰ ਤੋਂ 3:25 ਵਜੇ ਰਵਾਨਾ ਹੋ ਕੇ 4:25 ਵਜੇ ਹਿੰਡਨ ਪਹੁੰਚੇਗੀ।

ਡਾਇਰੈਕਟਰ ਦੇ ਅਨੁਸਾਰ, ਇਹ ਨਵੇਂ ਸਮੇਂ ਮੌਸਮੀ ਹਾਲਾਤਾਂ ਦੇ ਆਧਾਰ ‘ਤੇ ਤੈਅ ਕੀਤੇ ਗਏ ਹਨ ਅਤੇ ਜਰੂਰਤ ਪੈਣ ‘ਤੇ ਇਨ੍ਹਾਂ ਵਿੱਚ ਦੁਬਾਰਾ ਸੋਧ ਕੀਤੀ ਜਾ ਸਕਦੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਟਿਕਟ ਬੁਕਿੰਗ ਤੋਂ ਪਹਿਲਾਂ ਆਪਣੀ ਫਲਾਈਟ ਦੀ ਅਪਡੇਟ ਟਾਈਮਿੰਗ ਚੈੱਕ ਕਰਨ ਤੇ ਰਵਾਨਗੀ ਤੋਂ ਘੱਟੋ ਘੱਟ ਦੋ ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣ।