ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਕੱਲ੍ਹ ਲੱਗੇਗਾ ਲੰਬਾ ਬਿਜਲੀ ਕੱਟ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਲਕੇ ਬੁੱਧਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਦੀ ਸੰਭਾਵਨਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਵ ਦੇ ਕੰਮਾਂ ਕਾਰਨ ਕਈ ਥਾਵਾਂ ’ਤੇ ਪਾਵਰ ਕੱਟ ਲਗਾਇਆ ਜਾਵੇਗਾ। ਇਸ ਸਬੰਧੀ ਸਥਾਨਕ ਪੱਧਰ ’ਤੇ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।

ਬਠਿੰਡਾ:
66 ਕੇ.ਵੀ. ਗਰਿੱਡ ਸਬ-ਸਟੇਸ਼ਨ ਸਿਵਲ ਸਟੇਸ਼ਨ ਬਠਿੰਡਾ ਤੋਂ ਚੱਲਦੇ 11 ਕੇ.ਵੀ. ਸਿਵਲ ਸਟੇਸ਼ਨ ਫੀਡਰ ’ਤੇ ਜ਼ਰੂਰੀ ਮੁਰੰਮਤ ਹੋਣ ਕਰਕੇ 18 ਫਰਵਰੀ ਨੂੰ ਦੁਪਹਿਰ 1 ਵਜੇ ਤੋਂ 2:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਵਕੀਲਾਂ ਦੇ ਚੈਂਬਰਾਂ ਦੇ ਆਲੇ-ਦੁਆਲੇ ਦਾ ਇਲਾਕਾ ਪ੍ਰਭਾਵਿਤ ਰਹੇਗਾ। ਅਧਿਕਾਰੀਆਂ ਮੁਤਾਬਕ ਹਾਲਾਤਾਂ ਅਨੁਸਾਰ ਬੰਦ ਸਮੇਂ ਵਿੱਚ ਤਬਦੀਲੀ ਵੀ ਹੋ ਸਕਦੀ ਹੈ।

ਕੋਟਕਪੂਰਾ:
220 ਕੇ.ਵੀ. ਸਬ-ਸਟੇਸ਼ਨ ਸੰਧਵਾ ਤੋਂ ਚੱਲਦੇ 11 ਕੇ.ਵੀ. ਪੁਰਾਣੀ ਦਾਣਾ ਮੰਡੀ ਫੀਡਰ ਦੀ ਮੁਰੰਮਤ ਕਾਰਨ 18 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ ਸਿੱਖਾਂਵਾਲਾ ਰੋਡ ਅਤੇ ਨਾਨਕ ਨਗਰੀ ਇਲਾਕੇ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਗੁਰਦਾਸਪੁਰ (ਤਿੱਬੜ ਉਪ-ਮੰਡਲ):
66 ਕੇ.ਵੀ. ਬਿਜਲੀ ਘਰ ਬੱਬੇਹਾਲੀ ਵਿਖੇ ਜ਼ਰੂਰੀ ਮੁਰੰਮਤ ਕਾਰਨ 19 ਫਰਵਰੀ 2026 ਨੂੰ ਇੱਥੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਬੰਦ ਰਹਿਣਗੇ। ਇਸ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਬੱਬੇਹਾਲੀ, ਪੰਧੇਰ, ਭੁੱਲੇਚੱਕ, ਥਾਣੇਵਾਲ, ਮੁਸਤਫ਼ਾਬਾਦ, ਨਵਾਂ ਪਿੰਡ ਝਾਵਰ, ਪੁਰਾਣਾ ਝਾਵਰ ਅਤੇ ਬਾਜੇਚੱਕ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗੀ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।