ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ! ਲੱਗੇਗਾ ਲੰਬਾ ਬਿਜਲੀ ਕੱਟ

ਜਲੰਧਰ:
ਪੰਜਾਬ ਦੇ ਕਈ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਦੀ ਸੰਭਾਵਨਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਜਾਂ ਦੇ ਚਲਦੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਰੋਕੀ ਜਾਵੇਗੀ। ਇਸ ਸਬੰਧੀ ਵਿਭਾਗ ਨੇ ਅਗਾਊਂ ਸੂਚਨਾ ਜਾਰੀ ਕਰਦੇ ਹੋਏ ਪ੍ਰਭਾਵਿਤ ਇਲਾਕਿਆਂ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਹੈ।

ਤਰਨਤਾਰਨ:
ਸਬ ਡਿਵੀਜ਼ਨ ਸੁਰ ਸਿੰਘ ਪਾਵਰਕਾਮ ਦੇ ਐੱਸਡੀਓ ਜਰਨੈਲ ਸਿੰਘ ਨੇ ਦੱਸਿਆ ਕਿ 66 ਕੇਵੀ ਗੱਗੋਬੂਹਾ ਸਬ-ਸਟੇਸ਼ਨ ਤੋਂ ਚੱਲਦੇ ਸਾਰੇ ਫੀਡਰ 23 ਜਨਵਰੀ, ਸ਼ੁਕਰਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

ਮੋਗਾ (ਨਿਹਾਲ ਸਿੰਘ ਵਾਲਾ):
66 ਕੇਵੀ ਸਬ-ਸਟੇਸ਼ਨ ਪੱਤੋਂ ਹੀਰਾ ਸਿੰਘ ਤੋਂ ਚੱਲਦੇ 11 ਕੇਵੀ ਰਾਧਾ ਕਿਸ਼ਨ ਅਰਬਨ ਅਤੇ 11 ਕੇਵੀ ਦਾਣਾ ਮੰਡੀ ਅਰਬਨ ਫੀਡਰਾਂ ਦੀ ਬਿਜਲੀ ਸਪਲਾਈ 24 ਜਨਵਰੀ 2026 ਨੂੰ ਜ਼ਰੂਰੀ ਮੇਨਟੀਨੈਂਸ ਕਾਰਜਾਂ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਐੱਸਡੀਓ ਕਿਰਪਾਲ ਸਿੰਘ ਅਤੇ ਜੇਈ ਰਾਜੇਸ਼ ਕੁਮਾਰ ਵੱਲੋਂ ਦਿੱਤੀ ਗਈ ਹੈ।

ਨਵਾਂਸ਼ਹਿਰ:
ਸ਼ਹਿਰੀ ਸਬ-ਡਿਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 66 ਕੇਵੀ ਸਬ-ਸਟੇਸ਼ਨ ਤੋਂ ਚੱਲਦੇ ਬਰਨਾਲਾ ਗੇਟ ਫੀਡਰ ’ਤੇ ਮੁਰੰਮਤ ਕਾਰਨ ਭਲਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਗੁਰੂ ਅੰਗਦ ਨਗਰ, ਆਈਵੀਵਾਈ ਹਸਪਤਾਲ, ਨਿਊ ਕੋਰਟ ਕੰਪਲੈਕਸ, ਸ਼ਿਵਾਲਿਕ ਐਨਕਲੇਵ, ਪ੍ਰਿੰਸ ਐਨਕਲੇਵ, ਰਣਜੀਤ ਨਗਰ, ਛੋਕਰਾ ਮੁਹੱਲਾ, ਮੇਹਿਲਾ ਕਾਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਾਲੋਨੀ, ਬਰਨਾਲਾ ਗੇਟ ਸਮੇਤ ਹੋਰ ਲੱਗਦੇ ਇਲਾਕੇ ਪ੍ਰਭਾਵਿਤ ਰਹਿਣਗੇ। ਵਿਭਾਗ ਵੱਲੋਂ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਬੰਦ ਹੋਣ ਤੋਂ ਪਹਿਲਾਂ ਆਪਣੇ ਜ਼ਰੂਰੀ ਕੰਮ ਨਿਪਟਾ ਲੈਣ ਅਤੇ ਵਿਕਲਪਿਕ ਪ੍ਰਬੰਧ ਕਰਕੇ ਰੱਖਣ।