ਪੰਜਾਬ ਦੇ ਇਨ੍ਹਾਂ ਇਲਾਕਿਆਂ ”ਚ ਬਿਜਲੀ ਰਹੇਗੀ ਗੁੱਲ, ਲੱਗੇਗਾ ਲੰਬਾ ਕੱਟ

ਸਿਵਲ ਲਾਈਨਜ਼ ਸਬ-ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਜੇਈ ਸੰਨੀ ਠਾਕੁਰ ਨੇ ਦੱਸਿਆ ਕਿ 11 ਕੇਵੀ ਡੀਸੀ ਰੋਡ ਫੀਡਰ ਅਤੇ 11 ਕੇਵੀ ਗ੍ਰੈਨ ਵਿਊ ਪਾਰਕ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 25 ਸਤੰਬਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਬੁੱਧ ਰਾਮ ਕਲੋਨੀ, ਜੋਧਾ ਮੱਲ ਰੋਡ, ਮਾਲ ਰੋਡ, ਜੇਲ੍ਹ ਚੌਕ, ਰੇਲਵੇ ਰੋਡ, ਮਾਹਿਲਪੁਰ ਅੱਡਾ, ਨਿਊ ਸਿਵਲ ਲਾਈਨਜ਼, ਡੀਸੀ ਰੋਡ, ਸੈਫਰਨ ਸਿਟੀ, ਗੁਰੂ ਨਾਨਕ ਐਵੇਨਿਊ ਆਦਿ ਖੇਤਰ ਪ੍ਰਭਾਵਿਤ ਹੋਣਗੇ।

ਇਸੇ ਤਰ੍ਹਾਂ, ਸਿਟੀ ਸਬ-ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਬਲਦੇਵ ਰਾਜ ਅਤੇ ਜੇਈ ਬਲਵੰਤ ਸਿੰਘ ਨੇ ਕਿਹਾ ਕਿ 66 ਕੇਵੀ ਫੋਕਲ ਪੁਆਇੰਟ ਸਬ-ਸਟੇਸ਼ਨ ਦੀ ਮੁਰੰਮਤ ਕਾਰਨ 25 ਸਤੰਬਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਕਾਰਨ ਸੁਤਹਿਰੀ, ਮਾਊਂਟ ਐਵੇਨਿਊ, ਸੁੰਦਰ ਨਗਰ, ਸ਼ਿਵਮ ਹਸਪਤਾਲ, ਫਗਵਾੜਾ ਰੋਡ, ਪੁਰਹੀਰਾਂ, ਫੋਕਲ ਪੁਆਇੰਟ ਫੇਜ਼-2 ਅਤੇ ਹਾਕਿੰਸ ਪ੍ਰੈਸ਼ਰ ਕੁੱਕਰ ਫੇਜ਼-2 ਖੇਤਰ ਪ੍ਰਭਾਵਿਤ ਰਹਿਣਗੇ।

ਉਸੇ ਦਿਨ ਸ਼ਹਿਰੀ ਸਬ-ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ 132 ਕੇਵੀ ਸਬ-ਸਟੇਸ਼ਨ ਤੋਂ ਚੱਲਦੇ 11 ਕੇਵੀ ਮਾਡਲ ਟਾਊਨ ਫੀਡਰ ਅਤੇ 11 ਕੇਵੀ ਟਾਂਡਾ ਅਰਬਨ ਫੀਡਰ ਦੀ ਮੁਰੰਮਤ ਕਾਰਨ 25 ਸਤੰਬਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ ਟਾਂਡਾ ਅਰਬਨ, ਤਹਿਸੀਲ ਰੋਡ, ਮਿਆਣੀ ਰੋਡ, ਥਾਣਾ ਰੋਡ, ਮਾਡਲ ਟਾਊਨ, ਅਹੀਆਪੁਰ, ਸਹਿਬਾਜਪੁਰ, ਮੂਨਕ ਕਲਾ ਅਤੇ ਪਾਸਵਾਲ ਖੇਤਰ ਪ੍ਰਭਾਵਿਤ ਹੋਣਗੇ।

ਦੂਜੇ ਪਾਸੇ, ਪੀਐਸਪੀਸੀਐਲ ਹਰਿਆਣਾ ਦੇ ਐਸਡੀਓ ਸਤਨਾਮ ਸਿੰਘ ਨੇ ਕਿਹਾ ਕਿ 132 ਕੇਵੀ ਚੌਹਾਲ ਸਬ-ਸਟੇਸ਼ਨ ਤੋਂ 66 ਕੇਵੀ ਜਨੌਦੀ ਲਾਈਨ ਦੀ ਮੁਰੰਮਤ ਕਾਰਨ 25 ਸਤੰਬਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਨੌਦੀ ਸਬ-ਸਟੇਸ਼ਨ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣਗੇ। ਇਸ ਕਾਰਨ ਲਾਲਪੁਰ ਯੂਪੀਐਸ, ਬੱਸੀ ਵਾਜਿਦ ਏਪੀ ਕੰਡੀ, ਭਟੋਲੀਆਂ ਏਪੀ, ਢੋਲਵਾਹਾ ਮਿਕਸ ਕੰਡੀ, ਜਨੌਦੀ-2, ਅਟਵਾਰਾਪੁਰ ਆਦਿ ਖੇਤਰਾਂ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਜਨੌਦੀ, ਟੱਪਾ ਬਹੇੜਾ, ਬੜੀ ਖੱਡ, ਕੁਕਨੇਟ, ਡੇਹਰੀਆਂ, ਲਾਲਪੁਰ, ਰੋਡਾ, ਕਾਹਲਵਾਂ, ਭਟੋਲੀਆਂ, ਦਾਦੋਹ, ਅਟਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਟਿਊਬਵੈੱਲਾਂ ਤੇ ਫੈਕਟਰੀਆਂ ਪ੍ਰਭਾਵਿਤ ਹੋਣਗੀਆਂ।