BREAKING NEWS
Search

ਪੰਜਾਬ ਦੀ ਭਗਵੰਤ ਸਰਕਾਰ ਵਲੋਂ ਇਹਨਾਂ ਲਈ ਪਾਲਤੂ ਕੁੱਤੇ ਰੱਖਣ ਬਾਰੇ ਜਾਰੀ ਕੀਤਾ ਇਹ ਫੁਰਮਾਨ,ਕਰਨਾ ਪਵੇਗਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਮਾਨ ਸਰਕਾਰ ਦੇ ਵੱਲੋਂ ਐਲਾਨ ਤੇ ਐਲਾਨ ਕੀਤੀ ਜਾ ਰਹੇ ਹਨ , ਹਰ ਰੋਜ਼ ਵਾਂਗ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਫ਼ਰਮਾਨ ਸੁਣਾਏ ਜਾਂਦੇ ਹਨ । ਇਸ ਸਰਕਾਰ ਦੇ ਕੈਬਨਿਟ ਮੰਤਰੀ ਵੀ ਕੁਨੈਕਸ਼ਨ ਮੋਡ ਵਿੱਚ ਹਨ ਉਨ੍ਹਾਂ ਵੱਲੋਂ ਆਪਣੇ ਆਪਣੇ ਵਿਭਾਗ ਦੇ ਸੁਧਾਰ ਲਈ ਕਾਰਜ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਹੁਣ ਮਾਨ ਸਰਕਾਰ ਦੇ ਵੱਲੋਂ ਪਾਲਤੂ ਕੁੱਤਿਆਂ ਨੂੰ ਲੈ ਕੇ ਫੁਰਮਾਨ ਸੁਣਾਇਆ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਤੇਜ਼ ਨਾਲ ਛਿੜ ਚੁੱਕੀ ਹੈ । ਦਰਅਸਲ ਹੁਣ ਪੰਜਾਬ ਦੀ ਮਾਨ ਨੇ ਸਰਕਾਰ ਵੱਲੋਂ ਇਕ ਨਵਾਂ ਫੁਰਮਾਨ ਸੁਣਾਉਂਦੇ ਹੋਏ ਆਖਿਆ ਗਿਆ ਹੈ ਕਿ ਸਰਕਾਰੀ ਰਿਹਾਇਸ਼ਾਂ ਚ ਪਾਲਤੂ ਜਾਨਵਰ ਰੱਖਣ ਦੀ ਇਜਾਜ਼ਤ ਲੈਣੀ ਪਵੇਗੀ ।

ਪੰਜਾਬ ਪੁਲੀਸ ਨੇ ਬੁੱਧਵਾਰ ਨੂੰ ਇਕ ਫ਼ੈਸਲੇ ਵਿੱਚ ਸਰਕਾਰ ਵੱਲੋਂ ਇਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਘਰਾਂ ਚ ਪਾਲਤੂ ਜਾਨਵਰ ਰੱਖਣ ਦੇ ਲਈ ਪਹਿਲਾਂ ਇਜਾਜ਼ਤ ਲੈਣੀ ਪਵੇਗੀ ਫੇਰ ਹੀ ਸਰਕਾਰੀ ਥਾਵਾਂ ਤੇ ਪਾਲਤੂ ਜਾਨਵਰ ਰੱਖੇ ਜਾ ਸਕਦੇ ਹਨ । ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਰਿਹਾਇਸ਼ੀ ਕੁਆਰਟਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਨ੍ਹਾਂ ਵੱਲੋਂ ਪੀਪੀਆਰ 3.32 ਅਨੁਸਾਰ ਮਨਜ਼ੂਰੀ ਹਾਸਲ ਕੀਤੀ ਹੋਈ ਹੋਵੇ।

ਜੇਕਰ ਉੁਨ੍ਹਾਂ ਕਰਮਚਾਰੀਆਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਨੋਟ ਕਰਵਾਇਆ ਜਾਵੇ ਕਿ ਆਪਣੇ ਪਾਲਤੂ ਕੁੱਤੇ ਇਕ ਹਫਤੇ ਦੇ ਅੰਦਰ-ਅੰਦਰ ਰਿਹਾਇਸ਼ੀ ਕੁਆਰਟਰਾਂ ਤੋਂ ਬਾਹਰ ਕੱਢਿਆ ਜਾਵੇ। ਜੀ ਸਰ ਕਿਸੇ ਕਰਮਚਾਰੀ ਦੇ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਸੋ ਦੋ ਮਹੀਨੇ ਮਾਨ ਸਰਕਾਰ ਨੂੰ ਸੱਤਾ ਚ ਆਇਆ ਨੂੰ ਹੋ ਚੁੱਕੇ ਹਨ , ਲਗਾਤਾਰ ਮਾਨ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਫੈਸਲੇ ਲਏ ਜਾ ਰਹੇ ਹਨ ਪਰ ਸਰਕਾਰ ਵੱਲੋਂ ਜੋ ਪਾਲਤੂ ਜਾਨਵਰਾਂ ਨੂੰ ਲੈ ਕੇ ਇਹ ਵੱਡਾ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰੀ ਰਿਹਾਇਸ਼ ‘ਚ ਪਾਲਤੂ ਜਾਨਵਰ ਰੱਖਣਾ ਹੈ ਤਾਂ ਉਸਦੇ ਲਈ ਇਜਾਜ਼ਤ ਲੈਣੀ ਪਵੇਗੀ। ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਬਦਲਾਅ ਲਗਾਤਾਰ ਕੀਤਾ ਜਾ ਰਿਹਾ ਹੈ।