ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਨੌਜਵਾਨਾਂ ਦੀ ਅੱਜ ਕੈਨੇਡਾ ਪਹਿਲੀ ਪਸੰਦ ਬਣ ਚੁੱਕਿਆ ਹੈ ਜਿੱਥੇ ਇਨ੍ਹਾਂ ਨੌਜਵਾਨਾਂ ਵੱਲੋਂ ਉਚ ਵਿਦਿਆ ਹਾਸਲ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਵਾਸਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਕੈਨੇਡਾ ਦੀ ਧਰਤੀ ਤੇ ਪਹੁੰਚ ਕੇ ਜਿੱਥੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਉਥੇ ਹੀ ਬੀਤੇ 2 ਸਾਲਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਹੋ ਰਹੀਆਂ ਮੌਤਾਂ ਨੇ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਦੀ ਧੀ ਦਾ ਕੈਨੇਡਾ ਚ ਹੋਇਆ ਸੀ ਕਤਲ, ਇਸ ਬਾਰੇ ਆਈ ਇਹ ਵੱਡੀ ਤਾਜਾ ਖਬਰ ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਮਹੀਨੇ ਜਿੱਥੇ ਇਕ ਪੰਜਾਬੀ ਕੁੜੀ ਦੀ ਕੈਨੇਡਾ ਵਿੱਚ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ ਜਿਸ ਸਮੇਂ ਉਹ ਆਪਣੇ ਕੰਮ ਤੇ ਮੌਜੂਦ ਸੀ ਅਤੇ 24 ਸਾਲਾਂ ਦੀ ਇਸ ਪੰਜਾਬਣ ਕੁੜੀ ਹਰਮਨਦੀਪ ਕੌਰ ਦੇ ਸਿਰ ‘ਚ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਵੱਲੋਂ ਜਿਥੇ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕੀਤੀ ਗਈ ਉੱਥੇ ਹੀ ਹੁਣ ਕੈਨੇਡਾ ‘ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਦੇ ਮਾਮਲੇ ‘ਚ ਇਕ ਗੋਰਾ ਗ੍ਰਿਫ਼ਤਾਰ ਕੀਤਾ ਗਿਆ ਹੈ ਹਰਮਨਦੀਪ ਕੌਰ ਦਾ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਡੇਨਟ ਓਗਨੀਬੇਨ-ਹੇਬਰਨ ਨਾਮੀ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਦੱਸਿਆ ਹੈ ਕਿ ਡੇਨਟ ਓਗਨੀਬੇਨ-ਹੇਬੋਰਨ ਦੇ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦੇ ਦੋਸ਼ ਨੂੰ ਮਨਜ਼ੂਰੀ ਦਿੱਤੀ ਗਈ। ਦੱਸਣਯੋਗ ਹੈ ਕਿ ਪੰਜਾਬੀ ਨੌਜਵਾਨ ਕੁੜੀ ਹਰਮਨਦੀਪ ਕੌਰ ‘ਤੇ ਇਹ ਹਮਲਾ ਲੰਘੀ 26 ਫਰਵਰੀ 2022 ਨੂੰ ਕੀਤਾ ਗਿਆ ਸੀ ਜਿਸ ਸਮੇਂ ਉਹ ਆਪਣੀ ਰਾਤ ਦੀ ਸ਼ਿਫਟ ਕਰ ਰਹੀ ਸੀ। ਇਹ ਘਟਨਾ ਉਥੇ ਵਾਪਰੀ ਸੀ ਜਿੱਥੇ ਇਹ ਲੜਕੀ ਇਕ ਸਕਿਓਟੀ ਗਾਰਡ ਵਜੋਂ ਤੈਨਾਤ ਸੀ।

ਹਰਮਨਦੀਪ ਕੌਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੇਲੋਨਾ ਵਿਚ ਰਹਿੰਦੀ ਸੀ ਤੇ ਕੇਲੋਨਾ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਓਕਾਨਾਗਨ ਕੈਂਪਸ ਵਿਚ ਰਾਤ ਦੇ ਸਮੇਂ ਕੰਮ ਕਰਦੀ ਸੀ। ਇੱਥੇ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰਦੀ ਸੀ। ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਤੋਂ ਹਰਮਨਦੀਪ ਸਾਲ 2015 ਵਿਚ ਪੰਜਾਬ ਤੋਂ ਕੈਨੇਡਾ ਆਈ ਸੀ। ਇਸ ਲੜਕੀ ਦੀ ਮੌਤ ਨੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਸੀ।


                                       
                            
                                                                   
                                    Previous Postਅਮਰੀਕਾ ਵਲੋਂ ਭਾਰਤ ਲਈ ਆਈ ਇਹ ਵੱਡੀ ਖਬਰ, ਦਿੱਤੀ  ਚਿਤਾਵਨੀ ਨਾ ਮੰਨੀ ਗਲ੍ਹ ਤਾਂ ਪਵੇਗਾ ਮਹਿੰਗਾ
                                                                
                                
                                                                    
                                    Next Postਜੇਲ ਚ ਬੰਦ ਰਾਮ ਰਹੀਮ ਬਾਰੇ ਆਈ ਇਹ ਵੱਡੀ ਖਬਰ, ਅਦਾਲਤ ਨੇ ਸੁਣਾਇਆ ਫੈਸਲਾ- ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



