ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਜਿੱਥੇ ਪਹਿਲਾਂ ਦੇ ਮੁਕਾਬਲੇ ਵਧੇਰੇ ਸਾਹਮਣੇ ਆ ਰਹੀਆਂ ਹਨ ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਮਾਮਲਿਆਂ ਨੂੰ ਠੱਲ ਪਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਦੋਸ਼ੀਆਂ ਦੇ ਹੌਂਸਲੇ ਬੁਲੰਦ ਹਨ ਅਤੇ ਉਨ੍ਹਾਂ ਵੱਲੋਂ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿੱਥੇ ਕਿ ਲੋਕਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਉਥੇ ਹੀ ਆਪਣੇ ਘਰ ਤੋਂ ਦੂਸਰੀ ਜਗ੍ਹਾ ਜਾਣ ਵਾਲੇ ਲੋਕਾਂ ਨਾਲ ਅਜਿਹੇ ਹਾਦਸੇ ਵਾਪਰਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਦਾ ਇਹ ਪਰਿਵਾਰ ਹੋਇਆ ਭੇਦਭਰੇ ਹਲਾਤਾਂ ਚ ਗਾਇਬ, ਜਿੱਥੇ ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਫ਼ਰੀਦਕੋਟ ਦੇ ਅਧੀਨ ਆਉਣ ਵਾਲੇ ਸਥਾਨਕ ਭਾਨ ਸਿੰਘ ਕਲੋਨੀ ਗਲੀ ਨੰਬਰ ਛੇ ਦਾ ਰਹਿਣ ਵਾਲਾ ਇਕ ਪਰਵਾਰ ਭੇਦ-ਭਰੇ ਹਲਾਤਾ ਵਿੱਚ ਲਾਪਤਾ ਹੋ ਗਿਆ ਹੈ। ਜਿੱਥੇ ਇਹ ਪਰਿਵਾਰ ਆਪਣੇ ਘਰ ਤੋਂ ਸ੍ਰੀ ਅੰਮ੍ਰਿਤਸਰ ਵਿਖੇ ਗਿਆ ਸੀ। ਉਥੇ ਹੀ ਇਹਨਾਂ ਪਰਵਾਰਕ ਮੈਂਬਰਾਂ ਦੇ ਘਰ ਨਾ s ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ ਹੈ।

ਉਥੇ ਹੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉਪਰ 346 ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਥੇ ਹੀ ਲਾਪਤਾ ਹੋਏ ਪਰਿਵਾਰਕ ਮੈਂਬਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਲਾਪਤਾ ਹੋਣ ਵਾਲੇ ਇਨ੍ਹਾਂ ਪਰਿਵਾਰ ਦੇ ਚਾਰ ਮੈਂਬਰਾਂ ਦੀ ਪਹਿਚਾਣ ਭਰਮਜੀਤ ਸਿੰਘ 36 ਸਾਲ, ਪੁੱਤਰ ਆਨੰਦ ਸਿੰਘ, ਅਤੇ ਉਸ ਦੀ ਪਤਨੀ ਰੁਪਿੰਦਰ ਕੌਰ 35 ਸਾਲ, ਬੇਟੀ ਮੰਨਤਪ੍ਰੀਤ ਕੌਰ 12 ਸਾਲ ਅਤੇ ਬੇਟਾ ਰਾਜਦੀਪ ਸਿੰਘ 10 ਸਾਲ ਦਾ ਨਾਂਅ ਸ਼ਾਮਿਲ ਹੈ।

ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਤੇ ਇਸ ਤੋਂ ਲਾਪਤਾ ਹੋਣ ਦੀ ਖਬਰ ਮਿਲਦੇ ਹੀ ਜਿੱਥੇ ਲੈਕੇ ਵਿੱਚ ਹਾਹਾਕਾਰ ਮਚ ਗਈ ਹੈ ਉਥੇ ਪੁਲੀਸ ਵੱਲੋਂ ਜ਼ੋਰ ਸ਼ੋਰ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਐਂਗਲ ਤੋਂ ਇਸ ਮਾਮਲੇ ਨੂੰ ਸਰਕਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Home  ਤਾਜਾ ਖ਼ਬਰਾਂ  ਪੰਜਾਬ ਦਾ ਇਹ ਪਰਿਵਾਰ ਹੋਇਆ ਭੇਦਭਰੇ ਚ ਗਾਇਬ, ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ- ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਪੰਜਾਬ ਦਾ ਇਹ ਪਰਿਵਾਰ ਹੋਇਆ ਭੇਦਭਰੇ ਚ ਗਾਇਬ, ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ- ਤਾਜਾ ਵੱਡੀ ਖਬਰ
                                       
                            
                                                                   
                                    Previous Postਕੈਨੇਡਾ ਚ ਪੰਜਾਬੀ ਕੁੜੀ ਨੇ ਚਮਕਾਇਆ ਨਾਮ, ਮਿਲੇਗਾ ਇਹ ਅਵਾਰਡ- ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਦੀ ਭਗਵੰਤ ਮਾਨ ਸਰਕਾਰ ਕੈਬਿਨੇਟ ਚ ਹੋਵੇਗਾ ਵੱਡਾ ਫੇਰਬਦਲ, ਇਸ ਮੰਤਰੀ ਦੀ ਹੋ ਸਕਦੀ ਛੁੱਟੀ ! ਅਤੇ ਮੰਤਰੀਆਂ ਦੀ ਲਿਸਟ ਚ ਇਹਨਾਂ ਦੇ ਨਾਮ ਅਗੇ
                                                                
                            
               
                            
                                                                            
                                                                                                                                            
                                    
                                    
                                    



