ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਸੜਕਾਂ ਬੰਦ!

ਪੰਜਾਬ ਤੋਂ ਹਿਮਾਚਲ ਜਾਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਮਿੰਨ੍ਹ ਅਤੇ ਭੁਸਖਲਨ ਦੀ ਵਜ੍ਹਾ ਨਾਲ ਰਾਸ਼ਟਰੀ ਅਤੇ ਸਥਾਨਕ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਚੰਡੀਗੜ੍ਹ-ਮਨਾਲੀ ਫੋਰਲੇਨ ‘ਤੇ 4 ਮੀਲ ਨੇੜੇ ਭੂਸਖਲਨ ਹੋਣ ਕਾਰਨ ਆਵਾਜਾਈ ਰੁਕ ਗਈ ਹੈ। ਇਸ ਕਾਰਨ ਲੰਬੀਆਂ ਟਰੈਫਿਕ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਯਾਤਰੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਾਜ਼ਾ ਜਾਣਕਾਰੀ ਅਨੁਸਾਰ, ਸੂਬੇ ਵਿੱਚ ਕਰੀਬ 357 ਸੜਕਾਂ ਮੀਂਹ ਦੀ ਮਾਰ ਕਾਰਨ ਬੰਦ ਹੋ ਚੁੱਕੀਆਂ ਹਨ। ਭਾਰੀ ਬਾਰਿਸ਼ ਅਤੇ ਸੜਕ ਕਿਨਾਰਿਆਂ ‘ਤੇ ਖੜ੍ਹੇ ਵਾਹਨਾਂ ਦੇ ਫਸਣ ਕਾਰਨ ਕਾਫ਼ੀ ਨੁਕਸਾਨ ਵੀ ਹੋਇਆ ਹੈ। ਉੱਥੇ ਹੀ ਮੰਡੀ ਇਲਾਕੇ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਚਲਦੇ, ਟਿਕੈਨ ਸਬ-ਤਹਿਸੀਲ ਦੇ ਸਾਰੇ ਸਕੂਲ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਲੋਕਾਂ ਲਈ ਸਤਲੁਜ ਦਰਿਆ ਸੰਬੰਧੀ ਸਾਵਧਾਨੀ

ਇਸਦੇ ਨਾਲ ਹੀ, ਸਤਲੁਜ ਦਰਿਆ ‘ਤੇ ਸਥਿਤ ਕੋਲ ਡੈਮ ਤੋਂ ਸਵੇਰੇ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਡੈਮ ਪ੍ਰਬੰਧਨ ਵੱਲੋਂ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਦਰਿਆ ਦੇ ਕੰਢਿਆਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਪਾਣੀ ਦੀ ਪੱਧਰ ਵਿੱਚ 4-5 ਮੀਟਰ ਦਾ ਇਜ਼ਾਫ਼ਾ ਹੋ ਸਕਦਾ ਹੈ।

ਕੋਲ ਡੈਮ ਤੋਂ ਛੱਡਿਆ ਗਿਆ ਪਾਣੀ ਪਹਿਲਾਂ ਰੂਪਨਗਰ (ਰੋਪੜ) ਵਿਚ ਦਾਖਲ ਹੁੰਦਾ ਹੈ, ਫਿਰ ਲੁਧਿਆਣਾ ਜ਼ਿਲ੍ਹੇ ਹੋ ਕੇ ਹੁੰਦੇ ਹੋਏ ਹਰੀਕੇ-ਪਟਨ ਨੇੜੇ ਬਿਆਸ ਦਰਿਆ ਵਿੱਚ ਮਿਲ ਜਾਂਦਾ ਹੈ। ਇਸ ਤੋਂ ਬਾਅਦ ਇਹ ਪਾਣੀ ਦੱਖਣ-ਪੱਛਮ ਵੱਲ ਵੱਗਦਾ ਹੋਇਆ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ-ਨੇੜੇ ਵਗਦਾ ਹੈ ਅਤੇ ਅੰਤ ਵਿੱਚ ਪਾਕਿਸਤਾਨ ਵਿੱਚ ਦਾਖਲ ਹੋ ਕੇ ਬਹਾਵਲਪੁਰ ਨੇੜੇ ਚਨਾਬ ਦਰਿਆ ਵਿੱਚ ਮਿਲ ਜਾਂਦਾ ਹੈ।

ਡੈਮ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਤਲੁਜ ਦਰਿਆ ਤੋਂ ਦੂਰ ਰਹਿਣ ਦੀ ਕੱਲ੍ਹ ਦਿੱਤੀ ਗਈ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਹਾਦਸਾ ਨਾਹ ਵਾਪਰੇ।