ਪੰਜਾਬ ‘ਚ 8 ਘੰਟਿਆਂ ਦਾ ਬਿਜਲੀ ਕੱਟ ! ਇਨ੍ਹਾਂ ਇਲਾਕਿਆਂ ‘ਚ ਬੰਦ ਰਹੇਗੀ ਬਿਜਲੀ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਦੇ ਜ਼ਰੂਰੀ ਮੈਂਟੇਨੈਂਸ ਕੰਮਾਂ ਕਰਕੇ 18 ਅਪ੍ਰੈਲ ਨੂੰ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ।

ਜਲਾਲਾਬਾਦ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਸ.ਡੀ.ਓ. ਸੰਦੀਪ ਕੁਮਾਰ ਮੁਤਾਬਕ 11 ਕੇਵੀ ਦੇ ਕਈ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮੰਨੇਵਾਲਾ, ਫਿਰੋਜ਼ਪੁਰ ਰੋਡ, ਬੂਰ ਵਾਲਾ, ਅਰਾਈਆਂ ਵਾਲਾ, ਬੈਂਕ ਰੋਡ, ਕਾਹਨਾ, ਟੈਲੀਫੋਨ ਐਕਸਚੇਂਜ, ਸਿਵਲ ਹਸਪਤਾਲ ਸਮੇਤ ਕਈ ਇਲਾਕੇ ਪ੍ਰਭਾਵਿਤ ਹੋਣਗੇ।

ਤਰਨਤਾਰਨ ਵਿੱਚ 132 ਕੇਵੀ ਸਬ-ਸਟੇਸ਼ਨ ਨਾਲ ਜੁੜੇ ਸਿਟੀ-1, ਸਿਟੀ-4, ਸਿਟੀ-6 ਅਤੇ ਪੁਲਿਸ ਲਾਈਨ ਫੀਡਰਾਂ ਦੀ ਸਪਲਾਈ 18 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਕਟ ਸ਼ਹਿਰੀ ਫੀਡਰਾਂ ਦੀ ਵੰਡ (ਬਾਈਫਰਕੇਸ਼ਨ) ਕਾਰਨ ਹੋਵੇਗਾ, ਜਿਸ ਨਾਲ ਕਈ ਕਾਲੋਨੀਆਂ ਅਤੇ ਰੋਡਾਂ ‘ਚ ਬਿਜਲੀ ਪ੍ਰਭਾਵਿਤ ਰਹੇਗੀ।

ਨੂਰਪੁਰਬੇਦੀ (ਤਖਤਗੜ੍ਹ ਇਲਾਕਾ) ਵਿੱਚ ਭੱਟੋਂ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਸਰਥਲੀ, ਭੱਟੋਂ, ਬੈਂਸਾਂ, ਟੱਪਰੀਆਂ, ਤਖਤਗੜ੍ਹ ਅਤੇ ਹੋਰ ਪਿੰਡਾਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ। ਕੰਮ ਦੇ ਸਮੇਂ ਵਿੱਚ ਮੌਸਮ ਜਾਂ ਹਾਲਾਤ ਅਨੁਸਾਰ ਬਦਲਾਅ ਵੀ ਹੋ ਸਕਦਾ ਹੈ।

ਤਲਵਾੜਾ ਵਿੱਚ 66 ਕੇਵੀ ਅਮਰੋਹ ਤੋਂ ਚੱਲਦੇ 11 ਕੇਵੀ ਭੋਲ ਫੀਡਰ ਹੇਠ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਵਿੱਚ ਬਟਵਾੜਾ, ਪਲਾਹੜ, ਭੋਲ ਕਲੋਤਾ, ਮੰਗੂ ਮੈਰਾ, ਬਰਿੰਗਲੀ ਅਤੇ ਹੋਰ ਪਿੰਡ ਸ਼ਾਮਲ ਹਨ।