ਪੰਜਾਬ ‘ਚ ਸਰਕਾਰੀ ਕਰਮਚਾਰੀਆਂ ਦਾ ਬਲਦਿਆ ਸਮਾਂ

ਪੰਜਾਬ ਵਿੱਚ ਡਾਕ ਵਿਭਾਗ ਦੇ ਕਰਮਚਾਰੀਆਂ ਦੇ ਡਿਊਟੀ ਘੰਟੇ ਬਦਲ ਦਿੱਤੇ ਗਏ ਹਨ। ਇਹ ਤਬਦੀਲੀ 9 ਅਗਸਤ ਨੂੰ ਮਨਾਏ ਜਾਣ ਵਾਲੇ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਭੈਣਾਂ ਨੇ ਆਪਣੇ ਵਿਦੇਸ਼ਾਂ ਵਿੱਚ ਰਹਿੰਦੇ ਭਰਾਵਾਂ ਨੂੰ ਰੱਖੜੀਆਂ ਭੇਜਣੀ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਡਾਕ ਵਿਭਾਗ ਨੇ ਵੀ ਪੂਰੀ ਤਿਆਰੀ ਕਰ ਲੈਈ ਹੈ।

ਡਾਕਘਰਾਂ ਵਿੱਚ ਵਧੇ ਡਿਊਟੀ ਘੰਟੇ
ਹੁਣ ਡਾਕਘਰਾਂ ਵਿੱਚ ਅਧਿਕਾਰੀਆਂ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ। ਰੱਖੜੀ ਭੇਜਣ ਵਾਲੇ ਪੱਤਰਾਂ ਲਈ ਖਾਸ ਡ੍ਰੌਪ ਬਾਕਸ ਰੱਖਿਆ ਗਿਆ ਹੈ, ਜਿਸ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਹਰ ਰੋਜ਼ ਲਗਭਗ 800 ਰੱਖੜੀਆਂ ਦੇਸ਼ ਅਤੇ ਵਿਦੇਸ਼ਾਂ ਵੱਲ ਭੇਜੀਆਂ ਜਾ ਰਹੀਆਂ ਹਨ, ਜਦਕਿ ਹੁਣ ਤੱਕ 20 ਹਜ਼ਾਰ ਤੋਂ ਵੱਧ ਰੱਖੜੀਆਂ ਭੇਜੀਆਂ ਜਾ ਚੁੱਕੀਆਂ ਹਨ।

ਡਾਕ ਵਿਭਾਗ ਵੱਲੋਂ ਕੈਨੇਡਾ, ਬ੍ਰਿਟੇਨ, ਅਮਰੀਕਾ, ਰੋਮਾਨੀਆ, ਦੁਬਈ ਅਤੇ ਹੋਰ ਦੇਸ਼ਾਂ ਵੱਲ ਰੱਖੜੀਆਂ ਭੇਜਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਜੀਪੀਓ (ਮੁੱਖ ਡਾਕ ਘਰ) ਵਿੱਚ 4 ਵਿਸ਼ੇਸ਼ ਕਾਊਂਟਰ ਬਣਾਏ ਗਏ ਹਨ। ਪੋਸਟਮਾਸਟਰ ਸੁਧੀਰ ਕੁਮਾਰ ਨੇ ਦੱਸਿਆ ਕਿ ਡਾਕ ਵਿਭਾਗ ਨੇ ਰੱਖੜੀ ਸਮੇਂ ‘ਤੇ ਪਹੁੰਚੇ, ਇਹ ਯਕੀਨੀ ਬਣਾਉਣ ਲਈ ਇਕ ਮਹੀਨਾ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਰੱਖੜੀਆਂ ਲਗਭਗ 7 ਦਿਨਾਂ ਦੇ ਅੰਦਰ ਵਿਦੇਸ਼ਾਂ ਵਿੱਚ ਪਹੁੰਚ ਰਹੀਆਂ ਹਨ।