ਚੰਡੀਗੜ੍ਹ :ਜੇਕਰ ਤੁਸੀਂ ਵੀ ਕਿਸੇ ਯਾਤਰਾ ਦੀ ਯੋਜਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਅਗਲਾ ਹਫ਼ਤਾ ਬਹੁਤ ਹੀ ਉਚਿਤ ਸਾਬਤ ਹੋ ਸਕਦਾ ਹੈ। ਪੰਜਾਬ ਵਿੱਚ ਅਗਲੇ ਹਫ਼ਤੇ ਲਗਾਤਾਰ ਤਿੰਨ ਦਿਨਾਂ ਦੀ ਛੁੱਟੀ ਰਹੇਗੀ, ਜਿਸ ਕਰਕੇ ਯਾਤਰਾ ਜਾਂ ਆਰਾਮ ਲਈ ਵਧੀਆ ਮੌਕਾ ਬਣ ਸਕਦਾ ਹੈ। ਪੰਜਾਬ ਸਰਕਾਰ ਨੇ 15 ਅਗਸਤ (ਸ਼ੁੱਕਰਵਾਰ) ਨੂੰ ਆਜ਼ਾਦੀ ਦਿਵਸ ਅਤੇ 16 ਅਗਸਤ (ਸ਼ਨੀਵਾਰ) ਨੂੰ ਜਨਮ ਅਸ਼ਟਮੀ ਦੇ ਮੌਕੇ ’ਤੇ ਰਾਜ ਪੱਧਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ 17 ਅਗਸਤ (ਐਤਵਾਰ) ਨੂੰ ਹਫਤਾਵਾਰੀ ਛੁੱਟੀ ਹੋਣ ਕਰਕੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਤਿੰਨ ਦਿਨ ਤੱਕ ਬੰਦ ਰਹਿਣਗੇ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਦੋਵੇਂ ਤਿਉਹਾਰ ਗਜ਼ਟਿਡ ਛੁੱਟੀਆਂ ਵਜੋਂ ਦਰਜ ਕੀਤੇ ਗਏ ਹਨ, ਜੋ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੇ ਦਫ਼ਤਰਾਂ ਤੇ ਲਾਗੂ ਹੋਣਗੇ।