ਆਈ ਤਾਜ਼ਾ ਵੱਡੀ ਖਬਰ 

ਇਸ ਬਾਰ ਪੈਣ ਵਾਲੀ ਗਰਮੀ ਜਿੱਥੇ ਪਿੱਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ। ਉੱਥੇ ਹੀ ਇਸ ਗਰਮੀ ਦੇ ਮੌਸਮ ਵਿਚ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਗਰਮੀ ਨੇ ਜਿਥੇ ਇਨਸਾਨ ਲਈ ਕਿਤੇ ਵੀ ਆਉਣਾ ਜਾਣਾ ਮੁਸ਼ਕਿਲ ਕੀਤਾ ਹੋਇਆ ਹੈ ਉੱਥੇ ਹੀ ਇਸ ਗਰਮੀ ਦਾ ਅਸਰ ਪੰਛੀਆਂ ਅਤੇ ਜਾਨਵਰਾਂ ਉਪਰ ਵੀ ਲਗਾਤਾਰ ਵੇਖਿਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਪੰਛੀਆਂ ਤੇ ਜਾਨਵਰਾਂ ਦੀ ਮੌਤ ਵੀ ਇਸ ਗਰਮੀ ਦੇ ਕਾਰਨ ਹੋ ਰਹੀ ਹੈ ਅਤੇ ਫ਼ਸਲਾਂ ਉਪਰ ਵੀ ਇਸ ਗਰਮੀ ਦਾ ਗਹਿਰਾ ਅਸਰ ਹੋ ਰਿਹਾ ਹੈ। ਲਗਾਤਾਰ ਹੋ ਰਹੇ ਤਾਪਮਾਨ ਦੇ ਵਾਧੇ ਨੂੰ ਦੇਖਦਿਆਂ ਹੋਇਆਂ ਲੋਕਾਂ ਵਿੱਚ ਚਿੰਤਾ ਵੀ ਵੇਖੀ ਜਾ ਰਹੀ ਹੈ।

ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਅਗਲੇ ਦੋ ਦਿਨਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਤੇਜ਼ ਹਵਾਵਾਂ ਅਤੇ ਗੜੇਮਾਰੀ ਹੋ ਸਕਦੀ ਹੈ ਜਿਸ ਬਾਰੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੂੰ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਜਿਥੇ ਹੁਣ ਪੱਛਮੀ ਪੌਣਾਂ ਦੀ ਗੜਬੜੀ ਦੇ ਕਾਰਨ ਐਤਵਾਰ ਨੂੰ ਸੂਬੇ ਵਿੱਚ ਤਬਦੀਲੀ ਦੇਖੀ ਜਾ ਸਕਦੀ ਹੈ। ਐਤਵਾਰ ਸ਼ਾਮ ਨੂੰ ਜਿਥੇ ਇਸ ਤਬਦੀਲੀ ਦੇ ਕਾਰਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਬੱਦਲ ਛਾਏ ਰਹਿਣਗੇ ਉਥੇ ਹੀ ਕਈ ਜਗ੍ਹਾ ਉਪਰ ਗਰਜ ਚਮਕ ਨਾਲ ਹਲਕੀ ਤੇ ਦਰਮਿਆਨੀ ਬਰਸਾਤ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।

ਪੰਜਾਬ ਅੰਦਰ ਆਰੇਂਜ ਅਲਰਟ ਸੋਮਵਾਰ ਤੇ ਮੰਗਲਵਾਰ ਲਈ ਜਾਰੀ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਜਗਹਾ ਤੇ ਇਸ ਬਰਸਾਤ ਦੇ ਦੌਰਾਨ ਗੜੇਮਾਰੀ ਵੀ ਹੋ ਸਕਦੀ ਹੈ। ਪੰਜਾਬ ਵਿਚ ਸ਼ਨੀਵਾਰ ਨੂੰ ਜਿਥੇ ਮੁਕਤਸਰ ਦਾ ਤਾਪਮਾਨ ਸਭ ਤੋਂ ਵਧੇਰੇ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉੱਥੇ ਹੀ ਚੰਡੀਗੜ੍ਹ ਵਿਚ ਮੌਸਮ ਵਿਭਾਗ ਵੱਲੋਂ ਬਰਸਾਤ ਹੋਣ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਉਥੇ ਹੀ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਵੀ ਫਸਲਾਂ ਦੀ ਬਿਜਾਈ ਨੂੰ ਲੈ ਕੇ ਆਦੇਸ਼ ਦਿੱਤੇ ਗਏ ਹਨ ਕਿ ਕਿਸਾਨਾਂ ਵੱਲੋਂ ਮੌਸਮ ਦੇ ਅਨੁਸਾਰ ਹੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ। ਉਥੇ ਹੀ ਤੂਫ਼ਾਨ ਅਤੇ ਮੀਂਹ ਦੀ ਸੰਭਾਵਨਾ ਦੱਸਦੇ ਹੋਏ ਸੋਮਵਾਰ ਅਤੇ ਮੰਗਲਵਾਰ ਨੂੰ ਵਾਹਨ ਚਾਲਕਾਂ ਨੂੰ ਵੀ ਅਹਿਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

Home  ਤਾਜਾ ਖ਼ਬਰਾਂ  ਪੰਜਾਬ ਚ ਮੌਸਮ ਵਿਭਾਗ ਅਗਲੇ 2 ਦਿਨਾਂ ਲਈ ਤੇਜ ਹਵਾਵਾਂ ਅਤੇ ਗੜ੍ਹੇਮਾਰੀ ਨੂੰ ਲੈਕੇ ਆਈ ਵੱਡੀ ਖਬਰ, ਜਾਰੀ ਹੋਇਆ ਆਰੇਂਜ ਅਲਰਟ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਮੌਸਮ ਵਿਭਾਗ ਅਗਲੇ 2 ਦਿਨਾਂ ਲਈ ਤੇਜ ਹਵਾਵਾਂ ਅਤੇ ਗੜ੍ਹੇਮਾਰੀ ਨੂੰ ਲੈਕੇ ਆਈ ਵੱਡੀ ਖਬਰ, ਜਾਰੀ ਹੋਇਆ ਆਰੇਂਜ ਅਲਰਟ
                                       
                            
                                                                   
                                    Previous Postਪੰਜਾਬ ਚ ਇਥੇ ਲੱਗੀ ਭਿਆਨਕ ਅੱਗ, 20 ਗੱਡੀਆਂ ਪਾ ਰਹੀਆਂ ਕਾਬੂ, ਹੋਇਆ ਭਾਰੀ ਨੁਕਸਾਨ
                                                                
                                
                                                                    
                                    Next Postਬੋਰਵੈਲ ਚ ਡਿਗਿਆ ਬੱਚਾ ਕੱਢਿਆ  ਬਾਹਰ, 8 ਘੰਟਿਆਂ ਦਾ ਰੈਸਕਿਊ ਰਿਹਾ ਸਫਲ- ਲਿਜਾਇਆ ਗਿਆ ਹਸਪਤਾਲ
                                                                
                            
               
                            
                                                                            
                                                                                                                                            
                                    
                                    
                                    



