ਆਈ ਤਾਜਾ ਵੱਡੀ ਖਬਰ 

ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫਬਾਰੀ ਅਤੇ ਬਰਸਾਤ ਦਾ ਅਸਰ ਜਿੱਥੇ ਮੈਦਾਨੀ ਖੇਤਰਾਂ ਵਿੱਚ ਪੰਜਾਬ,ਹਰਿਆਣਾ ਤੇ ਦਿੱਲੀ ਆਦਿ ਇਲਾਕਿਆਂ ਵਿਚ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਵਧੇਰੇ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਦੀ ਤਬਦੀਲੀ ਕਾਰਨ ਜਿੱਥੇ ਲੋਕਾਂ ਨੂੰ ਆਵਾਜਾਈ ਦੌਰਾਨ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਸਵੇਰੇ-ਸ਼ਾਮ ਧੁੰਦ ਪੈਣ ਦੇ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਕੰਮ ਉਪਰ ਵੀ ਆਉਣ ਜਾਣ ਵਿੱਚ ਭਾਰੀ ਮੁਸ਼ਕਿਲ ਹੁੰਦੀ ਹੈ। ਉੱਥੇ ਹੀ ਪੈਣ ਵਾਲੇ ਕੋਰੇ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਮੌਸਮ ਦੀ ਜਾਣਕਾਰੀ ਪਹਿਲਾਂ ਹੀ ਲੋਕਾਂ ਨੂੰ ਮੁਹਈਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਪਹਿਲਾਂ ਹੀ ਇੰਤਜ਼ਾਮ ਕਰ ਸਕਣ।

ਹੁਣ ਪੰਜਾਬ ਵਿੱਚ ਮੀਂਹ ਪੈਣ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਇਹ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪਿਛਲੇ ਕੁਝ ਸਮੇਂ ਤੋਂ ਜਿੱਥੇ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਖੇਤਰਾਂ ਵਿੱਚ ਲੋਕਾਂ ਨੂੰ ਵਧੇਰੇ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਹੁਣ ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਨੂੰ ਦੱਸਿਆ ਗਿਆ ਹੈ ਕਿ ਜਿੱਥੇ ਪੱਛਮੀ ਪੌਣਾ ਦੇ ਕਾਰਨ ਗੜਬੜੀ ਵਾਲਾ ਮੌਸਮ ਹੋ ਸਕਦਾ ਹੈ ਉਥੇ ਹੀ 4 ਜਨਵਰੀ ਤੋਂ ਲੈ ਕੇ ਛੇ ਜਨਵਰੀ ਤਕ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਜਿੱਥੇ ਇਨ੍ਹਾਂ ਥਾਵਾਂ ਉਪਰ ਬਰਸਾਤ ਹੋਵੇਗੀ ਉਥੇ ਹੀ ਝੱਖੜ ਅਤੇ ਤੇਜ਼ ਹਵਾਵਾਂ ਵੀ ਤੇਜ਼ ਰਫ਼ਤਾਰ ਨਾਲ ਚੱਲ ਸਕਦੀਆਂ ਹਨ।

ਮੌਸਮ ਵਿੱਚ ਤਬਦੀਲੀ 4 ਜਨਵਰੀ ਤੋਂ ਵੇਖੀ ਜਾਵੇਗੀ। ਉਥੇ ਹੀ ਮੌਸਮ ਵਿਭਾਗ ਨੇ ਦੱਸਿਆ ਗਿਆ ਹੈ ਕਿ ਇਹਨਾਂ ਪੱਛਮੀ ਪੌਣਾਂ ਦੇ ਕਾਰਨ 5 ਜਨਵਰੀ ਨੂੰ ਵਧੇਰੇ ਬਰਸਾਤ ਹੋ ਸਕਦੀ ਹੈ। ਹੁਣ ਮੌਸਮ ਵਿਭਾਗ ਨੇ ਜਾਰੀ ਕੀਤੀ ਗਈ ਜਾਣਕਾਰੀ ਦੇ ਵਿੱਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ 4 ਜਨਵਰੀ ਤੋਂ ਲੈ ਕੇ 6 ਜਨਵਰੀ ਤੱਕ ਬਰਸਾਤ ਅਤੇ ਵਧੇਰੇ ਠੰਢ ਦਾ ਸਾਹਮਣਾ ਕਰਨਾ ਪਵੇਗਾ।


                                       
                            
                                                                   
                                    Previous Postਕਈ ਦਿਨਾਂ ਤੋਂ ਪੁਲਸ ਦੇ ਹੱਥ ਨਾ ਆਉਣ ਵਾਲੇ ਬਿਕਰਮ ਮਜੀਠੀਆ ਬਾਰੇ ਆਈ ਇਹ ਵੱਡੀ ਖਬਰ
                                                                
                                
                                                                    
                                    Next Postਓਮਿਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਤੋਂ ਜਾਰੀ ਹੋ ਗਿਆ ਇਹ ਵੱਡਾ ਹੁਕਮ ਜਾਰੀ
                                                                
                            
               
                            
                                                                            
                                                                                                                                            
                                    
                                    
                                    



