ਆਈ ਤਾਜਾ ਵੱਡੀ ਖਬਰ

ਅੱਜ ਦੀ ਔਰਤ ਜਿੱਥੇ ਹਰ ਖੇਤਰ ਵਿਚ ਮੱਲਾਂ ਮਾਰ ਰਹੀ ਹੈ, ਅਤੇ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ। ਪਰ ਕਈ ਖੇਤਰਾਂ ਵਿੱਚ ਅਜੇ ਵੀ ਔਰਤ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਹੈ ਔਰਤ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਕਾਮਯਾਬੀ ਦੇ ਝੰਡੇ ਗੱਡੇ ਜਾ ਰਹੇ ਹਨ। ਪਰ ਕੁਝ ਰੂੜੀਵਾਦੀ ਸੋਚ ਦੇ ਲੋਕਾਂ ਵੱਲੋਂ ਕੁੜੀਆ ਤੇ ਜ਼ੁਲਮ ਕੀਤਾ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੰਨਿਆ ਜਾ ਰਿਹਾ ਹੈ। ਉੱਥੇ ਹੀ ਵਿਆਹ ਤੋਂ ਬਾਅਦ ਵੀ ਲੜਕੀਆਂ ਉਪਰ ਅੱਤਿਆਚਾਰ ਕੀਤੇ ਜਾਣ ਦੀਆਂ ਖਬਰਾਂ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ। ਜਿੱਥੇ ਉਨ੍ਹਾਂ ਨੂੰ ਦਾਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ।

ਹੁਣ ਪੰਜਾਬ ਵਿੱਚ ਬਲਦੇ ਸਿਵੇ ਵਿਚੋਂ ਇਕ ਕੁੜੀ ਦੀ ਲਾਸ਼ ਨੂੰ ਇਸ ਤਰਾਂ ਬਾਹਰ ਕੱਢਿਆ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਸਬਾ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਈ ਹੈ। ਇਸ ਪਿੰਡ ਦੀ ਲੜਕੀ ਕੁਲਬੀਰ ਕੌਰ ਦਾ ਵਿਆਹ 6 ਮਹਿਨੇ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਕੀਤਾ ਗਿਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ।

ਹੁਣ ਲੜਕੀ ਪੇਕੇ ਪਰਿਵਾਰ ਕੋਲ ਆਈ ਹੋਈ ਸੀ। ਜਿੱਥੇ ਉਸਦੀ ਮੌਤ ਹੋਣ ਦੀ ਘਟਨਾ ਵਾਪਰ ਗਈ। ਇਸ ਘਟਨਾ ਨੂੰ ਲੈ ਕੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਪੱਖ ਉਪਰ ਦੋਸ਼ ਲਗਾਏ ਗਏ ਹਨ ਕਿ ਲੜਕੇ ਵੱਲੋਂ ਬੀਤੀ ਰਾਤ ਉਨ੍ਹਾਂ ਦੀ ਲੜਕੀ ਨੂੰ ਫੋਨ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੂੰ ਸਵੇਰੇ ਉੱਠਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਲਈ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਲੜਕੀ ਦੀ ਭੇਦ-ਭਰੇ ਹਲਾਤਾ ਵਿੱਚ ਹੋਈ ਮੌਤ ਲਈ ਸਹੁਰਾ ਪਰਿਵਾਰ ਉਪਰ ਸ਼ੰਕੇ ਖੜੇ ਕੀਤੇ ਗਏ ਹਨ।

ਉਥੇ ਹੀ ਜਿਸ ਸਮੇਂ ਲੜਕੀ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਕਾਰਨ ਪੁਲਿਸ ਨੂੰ ਆ ਕੇ ਇਸ ਮਸਲੇ ਨੂੰ ਸਮਝਾਉਣਾ ਪਿਆ ਅਤੇ ਲੜਕੀ ਦੀ ਚਿਖਾ ਨੂੰ ਬੁਝਾ ਕੇ ਉਸਦੀ ਅੱਧ ਸੜੀ ਹੋਈ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਨਵ ਵਿਆਹੇ ਜੋੜੇ ਨੇ ਖੁਦ ਆਪਣੀ ਮਰਜੀ ਨਾਲ ਕੀਤਾ ਅਜਿਹਾ ਕਾਂਡ ਉਡੇ ਸਭ ਦੇ ਹੋਸ਼
                                                                
                                
                                                                    
                                    Next Postਲਾੜੀ ਵਿਦਾਈ ਦੇ 1 ਘੰਟੇ ਬਾਅਦ ਹੀ ਵਾਪਿਸ ਪੇਕੇ ਘਰ ਪਰਤੀ – ਸਾਰੇ ਰਹਿ ਗਏ ਹੈਰਾਨ ਕਾਰਨ ਸੁਣ ਕੇ
                                                                
                            
               
                            
                                                                            
                                                                                                                                            
                                    
                                    
                                    



