ਪੰਜਾਬ ਚ ਡਿੱਗੀ ਅਸਮਾਨੀ ਬਿਜਲੀ ਹੋਇਆ ਮੌਤ ਦਾ ਤਾਂਡਵ

ਕੋਟ ਈਸੇ ਖਾਂ – ਜਦੋਂ ਪੰਜਾਬ ਵਿਚ ਹੇਠਾਂ ਲੋਕ ਭਾਰੀ ਗਰਮੀ ਤੋਂ ਬੇਹਾਲ ਹਨ, ਉਦੋਂ ਬੀਤੀ ਸ਼ਾਮ ਕੁਝ ਜ਼ਿਲ੍ਹਿਆਂ ਵਿੱਚ ਆਈ ਤੇਜ਼ ਹਨ੍ਹੇਰੀ ਨੇ ਹਾਲਾਤਾਂ ਨੂੰ ਕੁਝ ਸਮਾਂ ਲਈ ਬਦਲਤਾ, ਪਰ ਇਹ ਤੇਜ਼ ਮੌਸਮ ਇੱਕ ਪਰਿਵਾਰ ਲਈ ਕਾਲ ਬਣ ਗਿਆ। ਮੋਗਾ ਦੇ ਕੋਟ ਈਸੇ ਖਾਂ ਨੇੜਲੇ ਪਿੰਡ ਦੌਲੇਵਾਲਾ ਮਾਇਰ ਵਿੱਚ ਇੱਕ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।

42 ਸਾਲਾ ਚੰਨ ਸਿੰਘ, ਜੋ ਆਪਣੇ ਟਰੈਕਟਰ ਨਾਲ ਖੇਤ ਵਿੱਚ ਕੰਮ ਕਰ ਰਿਹਾ ਸੀ, ਉਸ ‘ਤੇ ਮੀਂਹ ਅਤੇ ਹਨ੍ਹੇਰੀ ਦੌਰਾਨ ਅਚਾਨਕ ਬਿਜਲੀ ਡਿੱਗ ਗਈ। ਘਟਨਾ ਵਿੱਚ ਉਸ ਦੀ ਮੌਤ ਹੋ ਗਈ। ਚੰਨ ਸਿੰਘ ਆਪਣੇ ਪਿੱਛੇ ਦੋ ਧੀਆਂ ਅਤੇ ਦੋ ਪੁੱਤਰ ਛੱਡ ਗਿਆ ਹੈ।

ਉਸ ਦੇ ਪਰਿਵਾਰਕ ਹਾਲਾਤ ਵੀ ਕਾਫ਼ੀ ਵਿਅਕਤਿਗਤ ਚੁਣੌਤੀਆਂ ਵਾਲੇ ਹਨ – ਪਿਤਾ ਕਾਫੀ ਸਮੇਂ ਤੋਂ ਅਧਰੰਗ ਕਾਰਨ ਬਿਸਤਰ ‘ਤੇ ਹੈ, ਜਦਕਿ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ. ਰਾਜੇਵਾਲ) ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੌਲੇਵਾਲਾ ਨੇ ਪੰਜਾਬ ਸਰਕਾਰ ਕੋਲ ਮੰਗ ਰੱਖੀ ਹੈ ਕਿ ਇਸ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ।