ਪੰਜਾਬ ਚ ਕੱਲ੍ਹ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਏਥੇ ਬੰਦ

ਪਟਿਆਲਾ, 16 ਅਕਤੂਬਰ 2025 – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਵੱਲੋਂ ਜਾਰੀ ਜਾਣਕਾਰੀ ਮੁਤਾਬਕ 11 ਕੇ.ਵੀ. ਅਲੀਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਕੱਲ੍ਹ ਬਿਜਲੀ ਸਪਲਾਈ ਬੰਦ ਰਹੇਗੀ। ਇਹ ਬਿਜਲੀ ਕੱਟ ਮਿਤੀ 17 ਅਕਤੂਬਰ 2025 ਨੂੰ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਰਹੇਗਾ।

ਜਿਨ੍ਹਾਂ ਇਲਾਕਿਆਂ ਨੂੰ ਬਿਜਲੀ ਬੰਦ ਰਹਿਣ ਕਾਰਨ ਪ੍ਰਭਾਵਿਤ ਹੋਣਾ ਪਵੇਗਾ, ਉਹਨਾਂ ਵਿੱਚ ਪਿੰਡ ਅਲੀਪੁਰ, ਅਜ਼ਾਦ ਨਗਰ ਬਲਾਕ–C, D, E, F, ਸੁਖਰਾਮ ਕਲੋਨੀ, ਗੋਬਿੰਦ ਨਗਰ, ਘੁੰਮਣ ਨਗਰ–B, ਦਰਸ਼ਨ ਸਿੰਘ ਨਗਰ, ਰਸੂਲਪੁਰ ਸੈਦਾਂ, ਭਗਤ ਸਿੰਘ ਕਾਲੋਨੀ ਅਤੇ ਹਰੀ ਨਗਰ ਸ਼ਾਮਲ ਹਨ।

PSPCL ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਤਿਆਰੀ ਕਰ ਲੈਣ ਅਤੇ ਸਹਿਯੋਗ ਦੇਣ।