ਪੰਜਾਬ ਚ ਕੱਲ੍ਹ ਨੂੰ ਏਥੇ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬਿਜਲੀ ਰਹੇਗੀ ਬੰਦ

ਲੁਧਿਆਣਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ 25 ਮਈ ਨੂੰ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਿਟੀ ਵੈਸਟ ਡਿਵਿਜ਼ਨ ਦੇ ਅਧੀਨ ਛੋਣੀ ਮੁਹੱਲਾ ਸਥਿਤ ਬਿਜਲੀ ਘਰ ਦੇ ਐੱਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਦੀ ਆਵਸ਼ਕ ਮੁਰੰਮਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਮੀਰਾ ਪੈਕਰਜ਼ ਦੇ ਨੇੜਲੇ ਇਲਾਕਿਆਂ ਵਿੱਚ ਬਿਜਲੀ ਦੀਆਂ ਨਵੀਆਂ ਤਾਰਾਂ ਵੀ ਵਿਛਾਈਆਂ ਜਾਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਪ੍ਰਭਾਵਿਤ ਰਹੇਗੀ। ਇਸ ਦੌਰਾਨ 11 ਕੇ.ਵੀ. ਕੁਤਬੇਵਾਲ ਫੀਡਰ ਅਤੇ 11 ਕੇ.ਵੀ. ਹੇਮਕੁੰਡ ਫੀਡਰ ਨੂੰ ਬੰਦ ਰੱਖਿਆ ਜਾਵੇਗਾ। ਐੱਸ.ਡੀ.ਓ. ਸ਼ਿਵ ਕੁਮਾਰ ਨੇ ਇਲਾਕਾ ਨਿਵਾਸੀਆਂ ਤੋਂ ਹੋ ਰਹੀ ਅਸੁਵਿਧਾ ਲਈ ਮਾਫ਼ੀ ਮੰਗੀ ਹੈ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।