BREAKING NEWS
Search

ਪੰਜਾਬ ਚ ਔਰਤ ਨੇ ਦਿੱਤਾ ਇਕੋ ਸਮੇਂ ਏਨੇ ਬੱਚਿਆਂ ਨੂੰ ਜਨਮ – ਪ੍ਰੀਵਾਰ ਕਰ ਰਿਹਾ ਪਰਮਾਤਮਾ ਦਾ ਸ਼ੁਕਰਾਨਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਮਾਪੇ ਅਜਿਹੇ ਹੁੰਦੇ ਹਨ ਜੋ ਔਲਾਦ ਦੀ ਖ਼ਾਤਰ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਦੇ ਹਨ। ਅਜਿਹੇ ਕੇਸ ਹਰ ਦੇਸ਼ ਵਿੱਚ ਮਿਲ ਜਾਂਦੇ ਹਨ। ਪੰਜਾਬ ਵਿੱਚ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਹੁੰਦੇ ਹਨ ਜਿਨ੍ਹਾਂ ਵੱਲੋਂ ਬੱਚੇ ਦੀ ਤਾਂਘ ਲੰਮੇ ਸਮੇਂ ਤੱਕ ਰੱਖੀ ਜਾਂਦੀ ਹੈ। ਅਜਿਹੇ ਬਹੁਤ ਸਾਰੇ ਪ੍ਰਵਾਰ ਮਿਲ ਜਾਂਦੇ ਹਨ ਜਿਨ੍ਹਾਂ ਵੱਲੋਂ ਕੁਝ ਬੱਚੇ ਗੋਦ ਲਏ ਜਾਂਦੇ ਹਨ ਅਤੇ ਕੁਝ ਲੋਕਾਂ ਦੇ ਲੰਬੇ ਇੰਤਜ਼ਾਰ ਨੂੰ ਦੇਖਦੇ ਹੋਏ ਪਰਮਾਤਮਾ ਵੱਲੋਂ ਅਜਿਹੀ ਬਖਸ਼ਿਸ਼ ਕੀਤੀ ਜਾਂਦੀ ਹੈ ਜਿਸ ਦੀ ਉਸ ਪਰਵਾਰ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਰੱਬ ਵੱਲੋਂ ਅਜਿਹੇ ਪਰਿਵਾਰਾਂ ਦੀ ਖੁਸ਼ੀਆਂ ਦੇ ਨਾਲ ਝੋਲੀ ਭਰ ਦਿੱਤੀ ਜਾਂਦੀ ਹੈ ਜਿਨ੍ਹਾਂ ਵੱਲੋਂ ਲਈ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਅਜੇਹੇ ਹੈਰਾਨ ਕਰਨ ਵਾਲੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ। ਜਿਸ ਨਾਲ ਕਈ ਪਰਵਾਰਾਂ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਹੁਣ ਪੰਜਾਬ ਵਿੱਚ ਔਰਤ ਵੱਲੋਂ ਇੱਕੋ ਸਮੇਂ ਤੇ 4 ਬਚਿਆਂ ਨੂੰ ਜਨਮ ਦਿੱਤਾ ਗਿਆ ਹੈ ਜਿੱਥੇ ਪਰਿਵਾਰ ਵੱਲੋਂ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੁਸ਼ੀ ਵਾਲੀ ਖ਼ਬਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਥਰੀਏਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਪਿੰਡ ਦੀ ਔਰਤ ਵੱਲੋਂ ਇਕੱਠੇ ਚਾਰ ਪੁੱਤਰਾਂ ਨੂੰ ਜਨਮ ਦਿੱਤਾ ਗਿਆ ਹੈ। ਜਿੱਥੇ ਬੱਚਿਆਂ ਦੇ ਆਉਣ ਨਾਲ ਸਾਰੇ ਪਰਿਵਾਰ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ।

ਉੱਥੇ ਹੀ ਸਭ ਪਾਸੇ ਚਰਚਾ ਹੋ ਰਹੀ ਹੈ ਕਿ ਰੱਬ ਜਦੋਂ ਵੀ ਮੇਹਰ ਕਰਦਾ ਹੈ, ਤਾਂ ਉਸ ਦੀ ਕੁਦਰਤ ਨੂੰ ਕੋਈ ਸਮਝ ਨਹੀਂ ਸਕਦਾ। ਇਸ ਔਰਤ ਵੱਲੋਂ ਜਿੱਥੇ ਕਲਸੀ ਹਸਪਤਾਲ ਦੇ ਵਿਚ ਸੱਤਵੇਂ ਮਹੀਨੇ ਦੌਰਾਨ 15 ਅਗਸਤ ਨੂੰ 4 ਬੱਚਿਆਂ ਨੂੰ ਇਕੱਠੇ ਜਨਮ ਦਿੱਤਾ ਗਿਆ ਸੀ। ਉੱਥੇ ਹੀ ਬੱਚੇ ਬਹੁਤ ਜ਼ਿਆਦਾ ਕਮਜ਼ੋਰ ਸਨ। ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਸਾਹ ਲੈਣ ਵਾਲੀਆਂ ਮਸ਼ੀਨਾਂ ਵਿੱਚ ਰੱਖਿਆ ਗਿਆ ਅਤੇ ਬੱਚਿਆਂ ਵਿਚ ਖੂਨ ਦੀ ਕਮੀ ਨੂੰ ਦੇਖਦੇ ਹੋਏ ਖੂਨ ਵੀ ਚੜ੍ਹਾਇਆ ਗਿਆ। ਔਰਤ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਉਨ੍ਹਾਂ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕੀਤੀ ਗਈ।/

ਕਿਉਂਕਿ ਜਨਮ ਦੇ ਸਮੇਂ ਉਨ੍ਹਾਂ ਦੇ ਬੱਚਿਆਂ ਦਾ ਭਾਰ 700 ਗਰਾਮ ਤੋਂ 1100 ਗ੍ਰਾਮ ਤੱਕ ਸੀ। ਹਸਪਤਾਲ ਦੀ ਦੇਖਭਾਲ ਸਦਕਾ ਹੀ ਬੱਚੇ ਬਿਲਕੁਲ ਠੀਕ-ਠਾਕ ਹਨ ਅਤੇ ਹਸਪਤਾਲ ਤੋਂ ਛੁੱਟੀ ਦੇਣ ਉਪਰੰਤ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਹੈ। ਉਥੇ ਹੀ ਇਨ੍ਹਾਂ ਚਾਰ ਬੱਚਿਆਂ ਨੂੰ ਜਨਮ ਦੇਣ ਵਾਲੀ ਉਹਨਾਂ ਦੀ ਮਾਂ ਵੀ ਬਿਲਕੁਲ ਠੀਕ ਠਾਕ ਹੈ। ਉਥੇ ਹੀ ਬੱਚਿਆਂ ਦੀ ਮਾਂ ਪ੍ਰਭਜੋਤ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਬੱਚਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪਹਿਲਾਂ ਉਨ੍ਹਾਂ ਦੇ ਇੱਕ ਬੇਟੀ ਹੋਈ ਸੀ, ਜਿਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੱਕ ਔਲਾਦ ਦਾ ਇੰਤਜ਼ਾਰ ਕਰਨਾ ਪਿਆ।