BREAKING NEWS
Search

ਪੰਜਾਬ ਚ ਔਰਤਾਂ ਨੂੰ ਬੱਸਾਂ ਚ ਮੁਫ਼ਤ ਸਫ਼ਰ ਦੇ ਬਾਰੇ ਚ ਹੁਣ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਵੀਹ ਸੋ ਬਾਈ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ । ਹਰ ਸਿਆਸੀ ਪਾਰਟੀ ਆਪਣਾ ਦਾਅ ਪੇਚ ਖੇਡਣ ਤੇ ਲੱਗੀ ਹੋਈ ਹੈ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਦੇ ਵਿੱਚ ਉਹ ਆਪਣੀ ਜਿੱਤ ਦਾ ਡੰਕਾ ਬਚਾ ਸਕਣ । ਕੁਝ ਸਮਾਂ ਪਹਿਲਾਂ ਕੈਪਟਨ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਬੀਬੀਆਂ ਦੇ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਅੈਲਾਨ ਕੀਤਾ ਗਿਆ ਸੀ । ਬੀਬੀਆਂ ਦੇ ਵੱਲੋਂ ਇਸ ਮੁਫਤ ਸਫਰ ਦਾ ਫ਼ਾਇਦਾ ਵੀ ਖ਼ੂਬ ਚੁੱਕਿਆ ਜਾ ਰਿਹਾ ਸੀ । ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਸਫ਼ਰ ਦੇ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਹੁੰਦਾ ਹੈ ਤੇ ਬੀਬੀਆਂ ਪੂਰੇ ਪੰਜਾਬ ਦੇ ਵਿੱਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ ।

ਤੇ ਹੁਣ ਇਸੇ ਬੀਬੀਆਂ ਦੇ ਸਰਕਾਰੀ ਬਸਾਂ ਚ ਮੁਫ਼ਤ ਸਫ਼ਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ।ਦਰਅਸਲ ਪੰਜਾਬ ਦੇ ਵਿੱਚ ਔਰਤਾਂ ਦੇ ਵੱਲੋਂ ਸਰਕਾਰੀ ਬੱਸਾਂ ਦੇ ਵਿੱਚ ਕੀਤਾ ਜਾ ਰਿਹਾ ਮੁਫ਼ਤ ਸਫ਼ਰ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਸਕੱਤਰ ਪਰਗਟ ਸਿੰਘ ਦੇ ਵੱਲੋਂ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਪਰਗਟ ਸਿੰਘ ਨੇ ਇਸ ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਬੀਬੀਆਂ ਨੂੰ ਬੱਸਾਂ ਵਿਚ ਫ੍ਰੀ ਸਫਰ ਦੇ ਨਾਲ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟ ਤੇ ਕਾਫ਼ੀ ਅਸਰ ਪੈ ਸਕਦਾ ਹੈ ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਹੀ ਬੀਬੀਆਂ ਨੂੰ ਬੱਸਾਂ ਵਿਚ ਫ੍ਰੀ ਸਫਰ ਦਿੰਦੀ ਰਹੇਗੀ ਤਾਂ ਆਉਣ ਵਾਲੇ ਸਮੇਂ ਦੇ ਵਿਚ ਸਰਕਾਰ ਆਪਣਾ ਸਿਸਟਮ ਕਿਸ ਤਰ੍ਹਾਂ ਚਲਾਵੇਗੀ । ਇਨ੍ਹਾਂ ਹੀ ਨਹੀਂ ਸਗੋ ਉਨ੍ਹਾਂ ਵੱਲੋਂ ਹੁਣ ਪੰਜਾਬ ਦੇ ਵਿੱਚ ਬੀਬੀਆਂ ਦੇ ਫਰੀ ਸਫਰ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ । ਪਰਗਟ ਸਿੰਘ ਦੇ ਇਸ ਬਿਆਨ ਤੋਂ ਬਾਅਦ ਇੰਝ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਫਿਰ ਤੋਂ ਉਨ੍ਹਾਂ ਦੀ ਕਾਟੋ ਕਲੇਸ਼ ਸ਼ੁਰੂ ਹੋ ਚੁੱਕੀ ਹੈ । ਕਿਉਂਕਿ ਕਾਂਗਰਸ ਦੇ ਮੰਤਰੀ ਹੀ ਆਪਣੀ ਸਰਕਾਰ ਨੂੰ ਘੇਰਨ ਦੇ ਵਿੱਚ ਲੱਗੇ ਹੋਏ ਹਨ ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਪੀ ਆਰ ਟੀ ਸੀ ਅਤੇ ਪਨਬੱਸ ਮੁਲਾਜ਼ਮਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਕੀਤੀ ਜਾ ਰਹੀ ਹੈ । ਇਸ ਵਿਚਕਾਰ ਹੁਣ ਪਰਗਟ ਸਿੰਘ ਦੇ ਇਸ ਬਿਆਨ ਦੇ ਕਾਰਨ ਕਾਫ਼ੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਵਿਚ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪਨਬੱਸ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ । ਜਿਸ ਦੇ ਚੱਲਦੇ ੳੁਨ੍ਹਾਂ ਵਲੋਂ ਇਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ।