ਆਈ ਤਾਜਾ ਵੱਡੀ ਖਬਰ 

ਵਿੱਦਿਆ ਪ੍ਰਾਪਤ ਕਰਨ ਦੇ ਨਾਲ ਹੀ ਇਨਸਾਨ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਇਨਸਾਨ ਨੂੰ ਇਸ ਦੁਨੀਆਦਾਰੀ ਦੀ ਬੇਹਤਰ ਤਰੀਕੇ ਦੇ ਨਾਲ ਪਛਾਣ ਹੋ ਜਾਂਦੀ ਹੈ। ਕਿਤਾਬੀ ਗਿਆਨ ਨੂੰ ਪੜ੍ਹਦਾ ਹੋਇਆ ਇਨਸਾਨ ਇਸ ਸਮਾਜ ਦੇ ਠੋਸ ਤੱਤਾਂ ਦੀ ਪਹਿਚਾਣ ਕਰ ਸਕਦਾ ਹੈ। ਸਿੱਖਿਆ ਦੇ ਪੱਧਰ ਨੂੰ ਹਮੇਸ਼ਾ ਹੀ ਹਰ ਸਰਕਾਰ ਵੱਲੋਂ ਪਹਿਲ ਦੇ ਆਧਾਰ ‘ਤੇ ਗਿਣਿਆ ਜਾਂਦਾ ਹੈ ਅਤੇ ਇਸ ਸਿੱਖਿਆ ਵਿਭਾਗ ਦੇ ਵਿੱਚ ਹੋਰ ਨਿਖਾਰ ਲਿਆਉਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਵਾਸਤੇ ਕਈ ਯਤਨ ਵੀ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਇਸ ਦੌਰਾਨ ਕਈ ਸਿੱਖਿਆ ਨੀਤੀਆਂ ਉੱਪਰ ਵਿਚਾਰ ਕੀਤਾ ਜਾਂਦਾ ਹੈ ਤਾਂ ਜੋ ਸਮੇਂ ਸਮੇਂ ‘ਤੇ ਵਡਮੁੱਲੀ ਜਾਣਕਾਰੀ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਜਾ ਸਕੇ। ਪੰਜਾਬ ਸੂਬੇ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਬਿਹਤਰ ਕੱਲ ਵਾਸਤੇ ਪਾਰਦਰਸ਼ੀ ਪ੍ਰੀਖਿਆ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਦੇ ਨਤੀਜਿਆਂ ਵਿੱਚ ਵੀ ਪੂਰਨ ਰੂਪ ਵਿੱਚ ਪਾਰਦਰਸ਼ਤਾ ਲਿਆਈ ਜਾਂਦੀ ਹੈ।

ਪੰਜਾਬ ਸੂਬੇ ਦੇ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਮੁੜ ਮੁਲਾਂਕਣ ਵਾਲੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਬੁੱਧਵਾਰ ਨੂੰ ਐਲਾਨ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ੍ਰੀ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਅਕਤੂਬਰ 2020 ਦੇ ਵਿਚ ਦਸਵੀਂ ਅਤੇ ਬਾਰਵੀਂ ਦੇ ਮੁੜ ਮੁਲਾਂਕਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਅੱਜ ਘੋਸ਼ਿਤ ਕਰ ਦਿੱਤੇ ਗਏ ਹਨ। ਪਿਛਲੇ ਸਾਲ ਅਕਤੂਬਰ ਮਹੀਨੇ ਦਿੱਤੀ ਗਈ ਪ੍ਰੀਖਿਆ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਮੁੜ ਮੁਲਾਂਕਣ ਵਾਸਤੇ ਦਸਵੀਂ ਕਲਾਸ ਦੇ 222 ਜਦ ਕਿ 12ਵੀਂ ਕਲਾਸ ਦੇ 106 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੋਇਆ ਸੀ।

ਜਿਨ੍ਹਾਂ ਦਾ ਨਤੀਜਾ ਚੈਕ ਕਰਨ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਅੱਜ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਗਿਆ। ਸਬੰਧਤ ਵਿਦਿਆਰਥੀਆਂ ਆਪਣੇ ਮੁੜ ਮੁਲਾਂਕਣ ਦੇ ਨਤੀਜਿਆਂ ਸਬੰਧੀ ਜਾਣਕਾਰੀ ਨੂੰ ਵਿਭਾਗ ਦੀ ਵੈਬਸਾਈਟ www.pseb.com ਜਾਂ ਫਿਰ www.indiaresults.com ਉਪਰ ਜਾ ਕੇ ਪ੍ਰਾਪਤ ਕਰ ਸਕਦੇ ਹਨ। ਉਪਰੋਕਤ ਵੈਬਸਾਈਟ ਉਪਰ ਜਾ ਕੇ ਵਿਦਿਆਰਥੀ ਨੂੰ ਆਪਣਾ ਰੋਲ ਨੰਬਰ ਜਾਂ ਫਿਰ ਆਪਣਾ ਨਾਮ ਅਤੇ ਪਿਤਾ ਦਾ ਨਾਮ ਭਰਨਾ ਪਵੇਗਾ ਜਿਸ ਤੋਂ ਬਾਅਦ ਉਸ ਵਿਦਿਆਰਥੀ ਦਾ ਨਤੀਜਾ ਦਿਖਾਈ ਦੇਵੇਗਾ।


                                       
                            
                                                                   
                                    Previous Postਪੰਜਾਬ ਸਰਕਾਰ ਵਲੋਂ ਆਈ ਇਹ ਵੱਡੀ ਖਬਰ – ਇਹਨਾਂ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ
                                                                
                                
                                                                    
                                    Next Postਦਿੱਲੀ ਬਾਡਰ ਤੋਂ ਆਈ ਵੱਡੀ ਖਬਰ ਸਰਕਾਰ ਨੇ ਅਚਾਨਕ ਸ਼ੁਰੂ ਕਰਤਾ ਇਹ ਕੰਮ –  ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



