ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਪੰਜਾਬ ਵਿੱਚ ਜਿੱਥੇ ਮਾਰਚ ਦੇ ਮਹੀਨੇ ਵਿੱਚ ਹੀ ਲੋਕਾਂ ਨੂੰ ਵਧੇਰੇ ਗਰਮੀ ਦਾ ਅਹਿਸਾਸ ਹੋ ਗਿਆ ਸੀ ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ ਵਿਚ ਇਕਦਮ ਹੀ ਆਈ ਤਬਦੀਲੀ ਦਾ ਅਸਰ ਜਿੱਥੇ ਲੋਕਾਂ ਵਿਚ ਵੇਖਿਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਉਪਰ ਵੀ ਇਸਦਾ ਗਹਿਰਾ ਅਸਰ ਹੋਇਆ ਹੈ। ਹੁਣ ਦੁਪਹਿਰ ਦੇ ਸਮੇਂ ਜਿਥੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਉਥੇ ਹੀ ਲਗਾਤਾਰ ਪਾਰਾ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਵੀ ਪੰਜਾਬ ਦੇ ਮੌਸਮ ਬਾਰੇ ਸਮੇਂ ਸਮੇਂ ਤੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਪਹਿਲਾਂ ਹੀ ਆਪਣਾ ਕੰਮ ਮੌਸਮ ਦੇ ਅਨੁਸਾਰ ਕਰ ਸਕਣ।

ਹੁਣ ਪੰਜਾਬ ਵਿੱਚ ਇਨ੍ਹਾਂ ਤਰੀਕਾਂ ਨੂੰ ਮੀਂਹ ਪੈ ਸਕਦਾ ਹੈ ਅਤੇ ਹਨੇਰੀ ਆ ਸਕਦੀ ਅਤੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇਸ ਸਮੇਂ ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਜਿੱਥੇ ਦੱਸਿਆ ਗਿਆ ਹੈ ਕਿ 13 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਦੇ ਵਿਚਕਾਰ ਦਿੱਲੀ ਹਰਿਆਣਾ ਅਤੇ ਪੰਜਾਬ ਦੇ ਖੇਤਰਾ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਚੱਲਣਗੀਆਂ ਅਤੇ ਬਰਸਾਤ ਹੋਵੇਗੀ। 12 ਅਪ੍ਰੈਲ ਤੋਂ ਜਿੱਥੇ ਹਿਮਾਚਲ ਵਿਚ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਉਥੇ ਹੀ 13 ਅਪ੍ਰੈਲ ਤੋਂ ਇਸਦਾ ਅਸਰ ਭਾਰਤ ਦੇ ਕੁਝ ਹਿੱਸਿਆਂ ਵਿਚ ਵੀ ਹੋਵੇਗਾ ਜਿੱਥੇ ਮੀਂਹ ਅਤੇ ਧੂੜ ਭਰੀ ਹਨੇਰੀ ਚਲਣ ਦੀ ਸੰਭਾਵਨਾ ਜਾਹਿਰ ਕੀਤੀ ਗਈ ਹੈ।

ਉਥੇ ਹੀ ਪੰਜਾਬ ਵਿੱਚ ਮੌਸਮ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਵਿਗਿਆਨੀ ਡਾਕਟਰ ਮਹੇਸ਼ ਪਾਲਾਵਤ ਨੇ ਦੱਸਿਆ ਹੈ ਕਿ 13 ਅਪ੍ਰੈਲ ਤੋਂ 17 ਅਪ੍ਰੈਲ ਦੇ ਵਿਚਕਾਰ ਕੁਝ ਸੂਬਿਆਂ ਦੇ ਵਿਚ ਧੂੜ ਭਰੀ ਹਨੇਰੀ, ਹਲਕੀ ਅਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ। ਪੰਜਾਬ ਵਿੱਚ ਹੋਣ ਵਾਲੀ ਇਸ ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲੇਗੀ। ਉੱਥੇ ਹੀ ਇਸ ਮੌਸਮ ਦੀ ਤਬਦੀਲੀ ਦਾ ਅਸਰ ਫਸਲਾਂ ਉਪਰ ਵੀ ਪੈ ਸਕਦਾ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਇਹਨਾਂ ਤਰੀਕਾਂ ਨੂੰ ਪੈ ਸਕਦਾ ਮੀਂਹ ਅਤੇ ਆ ਸਕਦੀ ਹਨੇਰੀ – ਮੌਸਮ ਵਿਭਾਗ ਵਲੋਂ ਜਾਰੀ ਹੋਇਆ ਅਲਰਟ
                                                      
                                       
                            
                                                                   
                                    Previous Postਪੰਜਾਬ ਚ ਇਥੇ ਪਤਨੀ ਨੇ ਆਪਣੇ ਪਤੀ ਨੂੰ ਦਿੱਤੀ ਇਸ ਤਰਾਂ ਖਤਰਨਾਕ ਤਰੀਕੇ ਨਾਲ ਮੌਤ- ਤਾਜਾ ਵੱਡੀ ਖਬਰ
                                                                
                                
                                                                    
                                    Next Postਆਈ ਵੱਡੀ ਮਾੜੀ ਖਬਰ : 2 ਸਕੂਲਾਂ ਚ 5 ਬੱਚੇ ਆਏ ਕੋਰੋਨਾ ਪੌਜੇਟਿਵ, ਲੋਕਾਂ ਚ ਛਾਈ ਚਿੰਤਾ
                                                                
                            
               
                            
                                                                            
                                                                                                                                            
                                    
                                    
                                    



