ਆਈ ਤਾਜਾ ਵੱਡੀ ਖਬਰ 

ਜਿੱਥੇ ਇੱਕ ਪਾਸੇ ਲੋਕ ਨਵੇਂ ਸਾਲ ਦੇ ਚੜ੍ਹਨ ਉੱਪਰ ਇਕ ਦੂਜੇ ਨੂੰ ਵਧਾਈਆਂ ਦੇ ਕੇ ਖ਼ੁਸ਼ੀਆਂ ਵੰਡ ਰਹੇ ਹਨ ਉਥੇ ਹੀ ਦੂਜੇ ਪਾਸੇ ਕੁਝ ਅਜਿਹੀਆਂ ਮਾੜੀਆਂ ਖ਼ਬਰਾਂ ਸੁਣਨ ਵਿਚ ਆ ਰਹੀਆਂ ਹਨ ਜਿਸ ਦੇ ਕਾਰਨ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਕਿਰਕਿਰਾ ਹੋ ਰਿਹਾ ਹੈ। ਆਏ ਦਿਨ ਅਖ਼ਬਾਰਾਂ ਦੇ ਵਿੱਚ ਅਜਿਹੀਆਂ ਸੁਰਖੀਆਂ ਦਿਖਾਈ ਦਿੰਦੀਆਂ ਹਨ ਜਿਸ ਨੂੰ ਪੜ੍ਹਦੇ ਸਾਰ ਹੀ ਮਾਹੌਲ ਸੋਗ ਭਰਿਆ ਬਣ ਜਾਂਦਾ ਹੈ। ਅੱਜ ਚੜ੍ਹਦੇ ਦਿਨ ਹੀ ਪੰਜਾਬ ਦੇ ਵਿਚ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਦੇ ਨਾਲ ਬਹੁਤ ਵੱਡਾ ਨੁ-ਕ-ਸਾ-ਨ ਹੋ ਗਿਆ।

ਮਿਲ ਰਹੀ ਜਾਣਕਾਰੀ ਮੁਤਾਬਕ ਇਹ ਹਾਦਸਾ ਜਲੰਧਰ ਦੇ ਜੀ ਟੀ ਬੀ ਨਗਰ ਦੇ ਵਿੱਚ ਵਾਪਰਿਆ। ਜਿਥੇ ਇਕ ਕੋਠੀ ਦੇ ਵਿਚ ਰੱਖਿਆ ਹੋਇਆ ਗੈਸ ਸਿਲੰਡਰ।  ਫੱ- ਟ।  ਗਿਆ ਜਿਸ ਨਾਲ ਆਸ ਪਾਸ ਦੀਆਂ ਕਈ ਚੀਜ਼ਾਂ ਨੂੰ ਨੁ-ਕ-ਸਾ-ਨ ਪੁੱਜਾ। ਇਸ ਹਾਦਸੇ ਦੀ ਸੂਚਨਾ ਤੁਰੰਤ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ। ਇਸ ਘਟਨਾ ਦੇ ਬਾਰੇ ਕੋਠੀ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 6 ਵਜੇ ਉਨ੍ਹਾਂ ਦੀ ਰਸੋਈ ਵਿਚੋਂ ਧੂੰਆਂ ਨਿਕਲ ਰਿਹਾ ਸੀ। ਇਸ ਧੂੰਏ ਨੂੰ ਨਿਕਲਦਾ ਹੋਇਆ ਵੇਖ ਉਹ ਆਪਣੇ ਘਰ ਦੀ ਛੱਤ ਤੋਂ ਗੁਆਂਢੀ ਦੀ ਛੱਤ ਉਪਰ ਆ ਗਏ।

 ਉਨ੍ਹਾਂ ਦੇ ਆਪਣੇ ਗੁਆਂਢੀ ਦੀ ਛੱਤ ਉੱਤੇ ਆਉਣ ਤੋਂ ਕੁਝ ਸਮਾਂ ਬਾਅਦ ਹੀ ਘਰ ਵਿੱਚ ਪਏ ਹੋਏ ਗੈਸ ਸਿਲੰਡਰ ਵਿੱਚ।  ਧ-ਮਾ- ਕਾ।  ਹੋ ਗਿਆ। ਇਸ ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਟਾਈਮ ਸਿਰ ਨਹੀਂ ਪਹੁੰਚੀਆਂ ਜਿਸ ਕਾਰਨ ਅੱਗ ਦੀਆਂ ਲਪਟਾਂ ਦੇ ਵਧ ਜਾਣ ਕਾਰਨ ਘਰ ਨੂੰ ਕਾਫੀ।  ਨੁ-ਕ-ਸਾ-ਨ ।  ਪੁੱਜਾ। ਇਸ ਘਟਨਾ ਦੇ ਸੰਬੰਧ ਵਿੱਚ ਥਾਣਾ ਨੰਬਰ-6 ਵਿਚ ਤਾਇਨਾਤ ਐਸ ਐਚ ਓ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਕਿ ਗੁਰੂ ਤੇਗ

ਬਹਾਦਰ ਨਗਰ ਦੀ ਕੋਠੀ ਨੰਬਰ 223 ਦੇ ਵਿਚ।  ਧ-ਮਾ-ਕੇ।  ਤੋਂ ਬਾਅਦ ਅੱਗ ਲੱਗ ਗਈ ਹੈ। ਇਸ ਸੂਚਨਾ ਨੂੰ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ਵਾਲੀ ਥਾਂ ਉੱਪਰ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਇਸ ਘਟਨਾ ਸੰਬੰਧੀ ਸੂਚਿਤ ਕੀਤਾ ਗਿਆ। ਐਸ ਐਚ ਓ ਸੁਰਜੀਤ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਦੀ ਕੋਠੀ ਦੇ ਵਿਚ ਬਿਜਲੀ ਦੀਆਂ ਤਾਰਾਂ ਅਤੇ ਲੱਕੜ ਰਿਪੇਅਰ ਦਾ ਕੰਮ ਚਲ ਰਿਹਾ ਸੀ। ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ ਉਪਰ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉਪਰ ਕਾਬੂ ਪਾ ਲਿਆ।


                                       
                            
                                                                   
                                    Previous Postਮੋਦੀ ਸਰਕਾਰ ਲਈ ਆ ਗਈ ਇਹ ਵੱਡੀ ਖਬਰ ਜਿਸਦਾ ਸੀ ਭਾਜਪਾ ਵਾਲਿਆਂ ਨੂੰ ਡਰ
                                                                
                                
                                                                    
                                    Next Postਸਰਕਾਰ ਨੇ ਖੇਡ ਦਿੱਤਾ ਇਹ ਨਵਾਂ ਦਾਅ – ਕਿਸਾਨ ਅੰਦੋਲਨ ਬਾਰੇ ਹੁਣ ਆ ਗਈ ਇਹ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



