ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਮਾਂ ਸ਼ਬਦ ਇਕ ਅਜਿਹਾ ਸ਼ਬਦ ਹੈ ,ਜੋ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾ ਕੇ ਰੱਖਦੀ ਹੈ। ਪਰ ਬਹੁਤ ਸਾਰੀਆਂ ਕਲਯੁੱਗੀ ਮਾਵਾਂ ਆਪਣੇ ਬੱਚਿਆਂ ਨੂੰ ਵਾਧੂ ਸਮਝ ਲੈਂਦੀਆਂ ਹਨ। ਜਿਸ ਕਾਰਨ ਉਨ੍ਹਾਂ ਦਾ ਸੋਦਾ ਵੀ ਕਰ ਦਿੰਦੀਆਂ ਹਨ। ਉਥੇ ਹੀ ਬਹੁਤ ਸਾਰੇ ਅਜਿਹੇ ਬਦਨਸੀਬ ਮਾਂ ਬਾਪ ਵੀ ਹੁੰਦੇ ਹਨ , ਜੋ ਬੱਚੇ ਦੀ ਭਾਲ ਵਿੱਚ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ।

ਪੰਜਾਬ ਵਿਚ ਹੁਣ ਇੱਥੇ ਦੋ ਬੱਚਿਆਂ ਦੀ ਮਾਂ ਅਤੇ ਨੌਜਵਾਨ ਮੁੰਡੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁਕੇਰੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਵੱਲੋਂ ਆਪਣਾ ਬੱਚਾ ਵੇਚਦੇ ਹੋਏ ਉਸ ਨੂੰ ਪੁਲਸ ਵੱਲੋਂ ਮੌਕੇ ਤੇ ਕਾਬੂ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਇਕ ਔਰਤ ਮੁਕੇਰੀਆਂ ਦੇ ਕਮਲਜੀਤ ਨਾਲ ਪਿਛਲੇ ਕੁਝ ਸਮੇਂ ਤੋਂ ਇਕੱਠੇ ਰਹਿ ਰਹੀ ਹੈ। ਇਸ ਔਰਤ ਵੱਲੋਂ ਆਪਣੇ ਛੇ ਦਿਨਾਂ ਦੇ ਮਾਸੂਮ ਬੱਚੇ ਨੂੰ ਗੁਰਦਾਸਪੁਰ ਦੀ ਇਕ ਔਰਤ ਨੂੰ 1.40 ਲੱਖ ਰੁਪਏ ਵਿਚ ਵੇਚਣ ਦਾ ਸੌਦਾ ਕੀਤਾ ਸੀ।

ਇਸ ਬਾਰੇ ਪੁਲਸ ਨੂੰ ਜਾਣਕਾਰੀ ਮਿਲਣ ਤੇ ਮੌਕੇ ਉਪਰ ਪਹੁੰਚ ਕੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। ਜਿਸ ਨੂੰ ਹੁਣ ਸਿਵਲ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਰੱਖਿਆ ਗਿਆ ਹੈ। ਬੱਚੇ ਨੂੰ ਖਰੀਦਣ ਵਾਲੀ ਔਰਤ ਦੀ ਪਹਿਚਾਣ ਸੁਨੰਦਾ ਨਿਵਾਸੀ ਪਿੰਡ ਬਰਸੋਲੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉੱਥੇ ਹੀ ਇਸ ਔਰਤ ਦੇ ਨਾਲ ਦੋ ਹੋਰ ਵਿਅਕਤੀ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਬੱਚਾ ਖਰੀਦਣ ਲਈ ਜਗ੍ਹਾ ਤੈਅ ਕੀਤੀ ਗਈ ਸੀ। ਪਰ ਪੁਲਿਸ ਨੇ ਪਹੁੰਚ ਕੇ ਹੀ ਇਹ ਲੋਕ ਆਪਣੀ ਕਾਰ ਵਿਚ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਕਾਰ ਚਾਲਕ ਦੀ ਪਹਿਚਾਣ ਕਮਲਜੀਤ ਵਜੋਂ ਹੋਈ ਹੈ। ਉੱਥੇ ਹੀ ਗੱਡੀ ਦੀ ਅਗਲੀ ਸੀਟ ਤੇ ਰੱਖੇ ਹੋਏ 1.40 ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਜਦ ਕਿ ਮਾਂ ਆਪਣੇ ਬੱਚੇ ਨੂੰ ਵੇਚਣ ਲਈ ਕੋਲ ਖੜੀ ਹੋਈ ਸੀ। ਦੱਸਿਆ ਗਿਆ ਹੈ ਕਿ ਇਸ ਔਰਤ ਦੇ ਪਹਿਲੇ ਦੋ ਬੱਚੇ ਹਨ। ਦੋਵੇਂ ਉਸ ਨਾਲ ਨਹੀਂ ਰਹਿੰਦੇ। ਇਸ ਲਈ ਇਹ ਔਰਤ ਜਿਸ ਲੜਕੇ ਨਾਲ ਰਹਿ ਰਹੀ ਹੈ ਉਹ ਅਣਵਿਆਹਾ ਹੋਣ ਕਾਰਨ ਇਸ ਬੱਚੇ ਨੂੰ ਆਪਣੇ ਘਰ ਨਹੀਂ ਲੈ ਜਾ ਸਕਦਾ। ਇਸ ਲਈ ਦੋਹਾਂ ਵੱਲੋਂ ਮਿਲ ਕੇ ਇਸ ਬੱਚੇ ਨੂੰ ਵੇਚਣ ਦੀ ਯੋਜਨਾ ਬਣਾਈ ਗਈ ਸੀ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ 2 ਬੱਚਿਆਂ ਦੀ ਮਾਂ ਅਤੇ ਨੌਜਵਾਨ ਮੁੰਡੇ ਨੇ ਜੋ ਕੰਮ ਕੀਤਾ ਦੇਖ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ 2 ਬੱਚਿਆਂ ਦੀ ਮਾਂ ਅਤੇ ਨੌਜਵਾਨ ਮੁੰਡੇ ਨੇ ਜੋ ਕੰਮ ਕੀਤਾ ਦੇਖ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
                                       
                            
                                                                   
                                    Previous Postਹੁਣੇ ਹੁਣੇ ਨਵਜੋਤ ਸਿੱਧੂ ਨੇ ਗੱਡ ਦਿੱਤਾ ਝੰਡਾ – ਹੋ ਗਿਆ ਹੁਣ ਇਹ ਐਲਾਨ
                                                                
                                
                                                                    
                                    Next Postਸਾਵਧਾਨ ਹੋ ਜਾਣ ਪਸ਼ੂ ਡੰਗਰ ਰੱਖਣ ਵਾਲੇ –  ਪੰਜਾਬ ਚ ਇਥੋਂ ਆਈ ਇਹ ਮਾੜੀ ਖਬਰ
                                                                
                            
               
                            
                                                                            
                                                                                                                                            
                                    
                                    
                                    



