BREAKING NEWS
Search

ਪੰਜਾਬ ਚ ਇਥੇ 15 ਜਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਲੱਗੇਗਾ ਬਿਜਲੀ ਦਾ ਵੱਡਾ ਕੱਟ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਲੋਕਾਂ ਦੀਆਂ ਬਹੁਤ ਸਾਰੀਆਂ ਲੋੜਾਂ ਮੁੱਖ ਬਣ ਚੁੱਕੀਆਂ ਹਨ ਜਿਨ੍ਹਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਕਈ ਪਰ ਇਨ੍ਹਾਂ ਲੋੜਾਂ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਹੀ ਬਿਜਲੀ ਵਿਭਾਗ ਵੱਲੋਂ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪਹਿਲਾਂ ਹੀ ਜਾਣਕਾਰੀ ਜਾਰੀ ਕਰ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ ਅਤੇ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਪੰਜਾਬ ਵਿੱਚ ਇਥੇ 15 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਲੱਗੇਗਾ ਬਿਜਲੀ ਦਾ ਵੱਡਾ ਕੱਟ , ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਰੀਦਕੋਟ ਨਿਵਾਸੀਆਂ ਨੂੰ 15 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਦਾ ਸਾਹਮਣਾ ਕਰਨਾ ਪਵੇਗੀ।

ਫਰੀਦਕੋਟ ਦੇ ਕੁਝ ਇਲਾਕਿਆਂ ਵਿਚ ਜਿਥੇ 15 ਜਨਵਰੀ ਨੂੰ ਬਿਜਲੀ ਬੰਦ ਕੀਤੀ ਜਾ ਰਹੀ ਹੈ ਉੱਥੇ ਹੀ ਬਹੁਤ ਸਾਰੇ ਇਲਾਕੇ ਇਸ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਤ ਹੋਣਗੇ। ਬਿਜਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬੰਦ ਕੀਤੀ ਜਾ ਰਹੀ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਨਿਗਰਾਨ ਇੰਜਨੀਅਰ ਮਨਦੀਪ ਸਿੰਘ ਸੰਧੂ ਪੀ ਐਸ ਪੀ ਸੀ ਐਲ ਵੰਡ ਮੰਡਲ ਫਰੀਦਕੋਟ ਨੇ ਦੱਸਿਆ ਹੈ ਕਿ ਇਹ ਬਿਜਲੀ ਦਾ ਕੱਟ ਜ਼ਰੂਰੀ ਮੁਰੰਮਤ ਦੇ ਕਾਰਨ ਲਗਾਇਆ ਜਾ ਰਿਹਾ ਹੈ। ਜਿੱਥੇ 132 ਕੇ.ਵੀ. ਸਬ ਸਟੇਸ਼ਨ ਸਾਦਿਕ ਰੋਡ ਫਰੀਦਕੋਟ ਤੇ 66 ਕੇ.ਵੀ ਸਬ ਸਟੇਸ਼ਨ ਤਲਵੰਡੀ ਰੋਡ ਫਰੀਦਕੋਟ ਵਿਖੇ ਮੁਰੰਮਤ ਤੇ ਚਲਦੇ ਹੋਏ ਇਹ ਕੱਟ ਲੱਗੇਗਾ।

ਜਿਹੜੇ ਇਲਾਕੇ ਇਸ ਬਿਜਲੀ ਕੱਟ ਦੀ ਮਾਰ ਹੇਠ ਹੋਣਗੇ ਉਨ੍ਹਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਟੀਚਰ ਕਲੌਨੀ, ਮੈਡੀਕਲ ਹਸਪਤਾਲ, ਲਾਈਨ ਬਜਾਰ, ਨਿਊ ਕੈਟ ਰੋਡ,ਭਾਨ ਸਿੰਘ ਕਲੌਨੀ ਫਰੀਦਕੋਟ,ਪੁਰਾਣੀ ਕੌਟ ਰੋਡ, ਦਸਮੇਸ਼ ਨਗਰ ,ਸਾਦਿਕ ਰੋਡ, ਫਿਰੋਜ਼ਪੁਰ ਰੋਡ, ਗੁਰੂ ਨਾਨਕ ਕਲੌਨੀ ਫਰੀਦਕੋਟ, ਇਸ ਤੋਂ ਇਲਾਵਾ ਸ਼ਹਿਰ ਦੇ ਲਾਗਲੇ ਪੂਰਬੀ ਹਿੱਸੇ ਦੇ ਪਿੰਡਾਂ ਵਿੱਚ ਅਤੇ ਸ਼ਹਿਰੀ ਏਰੀਆ ਜਿਵੇ ਕਿ ਹਰਿੰਦਰਾ ਨਗਰ, ਬਲਬੀਰ ਬਸਤੀ, ਗਰੀਨ ਐਵੀਨਿਊ, ਤੇ ਡੋਗਰ ਬਸਤੀ ਆਦਿ ਸਾਰੇ 11 ਕੇ.ਵੀ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਤ ਹੋਵੇਗੀ।

ਇਨ੍ਹਾਂ ਖੇਤਰਾਂ ਵਿਚ ਜ਼ਰੂਰੀ ਮੁਰੰਮਤ ਦੇ ਚਲਦੇ ਮਿਤੀ 15-01-2022 ਸਨੀਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਕਈ ਕਾਰੋਬਾਰ ਵੀ ਪ੍ਰਭਾਵਤ ਹੋਣਗੇ।