ਆਈ ਤਾਜਾ ਵੱਡੀ ਖਬਰ 

ਪੰਜਾਬ ਸੂਬੇ ਦੇ ਵਿੱਚ ਨਵੇਂ ਸਾਲ ਦੀ ਆਮਦ ਤੋਂ ਬਾਅਦ ਵੀ ਦੁਖਦਾਈ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਰੋਜ਼ਾਨਾ ਹੀ ਕਿਤੋਂ ਨਾ ਕਿਤੋਂ ਦੁਖਦਾਈ ਖ਼ਬਰ ਆ ਜਾਂਦੀ ਹੈ  ਨੂੰ ਸੁਣ ਕੇ ਰੂਹ ਤੱਕ ਕੰ-ਬ ਜਾਂਦੀ ਹੈ। ਇਨ੍ਹਾਂ ਘਟਨਾਵਾਂ ਦੇ ਕਾਰਨ ਚੜ੍ਹਦੇ ਸਾਲ ਹੀ ਪੰਜਾਬ ਦਾ ਮਾਹੌਲ ਗ-ਮ-ਗੀ-ਨ ਹੋ ਗਿਆ ਹੈ। ਪੰਜਾਬ ਦੇ ਵਿਚ ਇਕ ਹੋਰ ਮਾੜੀ ਘਟਨਾ ਵਾਪਰੀ ਹੈ ਜਿਸ ਦਾ ਸਬੰਧ ਪੰਜਾਬ ਦੇ ਸੰਗਰੂਰ ਜ਼ਿਲੇ ਨਾਲ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਥੋਂ ਦੇ ਇਕ ਪਿੰਡ ਸਰਾਂ ਦੇ ਵਿਚ ਵਿਆਹੁਤਾ ਔਰਤ

ਵੱਲੋਂ। ਫਾ-ਹਾ।  ਲਗਾ ਕੇ।  ਖੁ-ਦ-ਕੁ-ਸ਼ੀ।  ਕਰ ਲਈ ਗਈ ਅਤੇ ਨਾਲ ਹੀ ਉਕਤ ਕਮਰੇ ਵਿਚੋਂ ਉਸਦੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੀ ਪੁਲਸ ਨੇ ਬਿਸਤਰ ਉਪਰ ਪਈਆਂ ਹੋਈਆਂ ਮਿਲੀਆਂ। ਇਸ ਖਬਰ ਦਾ ਇਲਾਕੇ ਵਿੱਚ ਪਤਾ ਲੱਗਦੇ ਸਾਰ ਹੀ ਲੋਕਾਂ ਦਾ ਵੱਡਾ ਇਕੱਠ  ਸ਼ੁਰੂ ਹੋ ਗਿਆ। ਇਸ ਘਟਨਾ ਦੇ ਸਬੰਧ ਵਿਚ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਕਤ ਔਰਤ ਨੇ ਪਹਿਲਾਂ ਆਪਣੀਆਂ ਬੱਚੀਆਂ ਨੂੰ।  ਮਾ-ਰਿ- ਆ।  ਅਤੇ ਬਾਅਦ ਵਿਚ ਖੁਦ ਆਪਣੀ । ਜੀਵਨ ਲੀਲਾ । ਸ-ਮਾ-ਪ-ਤ। ਕਰ ਲਈ। ਇਸ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ

ਥਾਣਾ ਸਦਰ ਸੰਗਰੂਰ ਦੇ ਐਸ ਐਚ ਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਸਰਸੋਂ ਦੀ ਰਹਿਣ ਵਾਲੀ ਸੀ ਜਿਸ ਦੀ ਉਮਰ 30 ਸਾਲ ਸੀ। ਜਦ ਕਿ  ਬੱਚਿਆਂ ਦੀ ਪਹਿਚਾਣ ਸਾਢੇ ਚਾਰ ਸਾਲਾਂ ਅਰਸ਼ਨੂਰ ਕੌਰ ਅਤੇ ਢਾਈ ਸਾਲਾਂ ਵਿਰਾਸਤ ਕੌਰ ਦੇ ਵਜੋਂ ਹੋਈ ਹੈ। ਮ੍ਰਿਤਕ ਬਲਜੀਤ ਕੌਰ ਕੱਪੜੇ ਸਿਲਾਈ ਦਾ ਕੰਮ ਕਰਦੀ ਸੀ ਅਤੇ ਉਸ ਦਾ ਪਤੀ ਲੱਕੜ ਦਾ ਕੰਮ ਕਰਦਾ ਹੈ। ਅਵਤਾਰ ਸਿੰਘ ਬੀਤੇ ਦਿਨੀਂ ਕੰਮ ਵਾਸਤੇ ਘਰੋਂ ਬਾਹਰ ਗਿਆ ਹੋਇਆ ਸੀ

ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਅਜਿਹਾ ਕਦਮ ਚੁੱਕਿਆ। ਅਵਤਾਰ ਸਿੰਘ ਜਦੋਂ ਰਾਤ ਘਰ ਪਰਤਿਆ ਤਾਂ ਘਰ ਦਾ ਦਰਵਾਜ਼ਾ ਕਿਸੇ ਨੇ ਨਹੀਂ ਖੋਲ੍ਹਿਆ। ਜਦੋਂ ਉਸ ਨੇ ਆਂਡ ਗੁਆਂਢ ਅਤੇ ਸਰਪੰਚ ਦੀ ਮੌਜੂਦਗੀ ਦੇ ਵਿਚ ਘਰ ਦੀ ਕੰਧ ਟੱਪ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ। ਕਮਰੇ ਵਿਚ ਉਸ ਦੀ ਪਤਨੀ ਅਤੇ ਬੱਚੀਆਂ ਮ੍ਰਿਤਕ ਹਾਲਤ ਵਿੱਚ ਪਈਆਂ ਸਨ। ਸੰਗਰੂਰ ਦੇ ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ।  ਪੋ-ਸ-ਟ-ਮਾ-ਰ-ਟ-ਮ।  ਤੋਂ ਬਾਅਦ ਹੀ ਮੌਤ ਦੀ ਅਸਲ ਸੱਚਾਈ ਸਾਹਮਣੇ ਆਵੇਗੀ।


                                       
                            
                                                                   
                                    Previous Postਖੇਤੀ ਕਨੂੰਨਾਂ  ਦਾ ਵਿਰੋਧ ਕਰਦਿਆਂ ਮਿਲੀ ਇਸ ਤਰਾਂ ਮੌਤ, ਸਾਰੇ ਪਾਸੇ ਛਾਇਆ ਸੋਗ
                                                                
                                
                                                                    
                                    Next Postਮੋਦੀ ਸਰਕਾਰ ਲਈ ਆਈ ਮਾੜੀ ਖਬਰ  ਖੇਤੀ ਕਨੂੰਨਾਂ ਦਾ ਕਰਕੇ ਲੱਗਾ ਵੱਡਾ ਝਟੱਕਾ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



