ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ਵਿਚ ਚੋਰਾਂ ਤੇ ਲੁਟਰਿਆਂ ਦੇ ਹੋਂਸਲੇ ਦਿਨ ਪ੍ਰਤੀਦਿਨ ਬੁਲੰਦ ਹੁੰਦੇ ਜਾ ਰਹੇ ਹਨ , ਅਪਰਾਧ ਨਾਲ ਸਬੰਧਿਤ ਮਾਮਲੇ ਹਰ ਰੋਜ਼ ਪੰਜਾਬ ਵਿਚ ਵੱਧ ਰਹੇ ਹਨ , ਇਸੇ ਵਿਚਾਲੇ ਇੱਕ ਹੋਰ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਥੇ ਹਥਿਆਰ ਦੀ ਨੋਕ ਤੇ 14 ਲੱਖ ਰੁਪਏ ਲੁੱਟੇ ਗਏ , ਇਸ ਘਟਨਾ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿਤਾ ਹੈ ,ਦਰਅਸਲ ਮਾਮਲਾ ਭੁਲੱਥ ਦੇ ਬੇਗੋਵਾਲ ਤੋਂ ਟਾਂਡਾ ਰੋਡ ‘ਤੇ ਵਾਪਰਿਆ ਜਿਥੇ ਬੀਤੀ ਸ਼ਾਮ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਸਕੂਟਰੀ ਸਵਾਰ ਇਕ ਸ਼ਕਸ ਕੋਲੋਂ 14 ਲੱਖ ਰੁਪਏ ਖੋਹ ਲਏ , ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਬੈਕ ਵਿਚ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ ਅਤੇ ਬੀਤੀ ਸ਼ਾਮ ਆਪਣੇ ਘਰ ਜਾ ਰਿਹਾ ਸੀ। ਉਸੇ ਸਮੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿਤਾ ਗਿਆ , ਪੀੜਤ ਵਿਅਕਤੀ ਨੇ ਥਾਣਾ ਟਾਂਡਾ ਵਿਚ ਦੱਸਿਆ ਕਿ ਉਹ ਵੈਸਟਰਨ ਯੂਨੀਅਨ ‘ਤੇ ਮਨੀ ਐਕਸਚੇਂਜਰ ਦੀ ਦੁਕਾਨ ਕਰਦਾ ਹੈ।

ਬੀਤੀ ਸ਼ਾਮ ਜਦੋਂ ਉਹ ਬੇਗੋਵਾਲ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ , ਤਾਂ ਰਸਤੇ ਵਿਚ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ 14 ਲੱਖ ਰੁਪਏ ਖੋਹ ਲਏ ਅਤੇ ਬਾਅਦ ਵਿਚ ਫਰਾਰ ਹੋ ਗਏ। ਦੂਜੇ ਪਾਸੇ ਇਸ ਵਾਰਦਾਤ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਸ ਮੌਕੇ ‘ਤੇ ਪਹੁੰਚੀ।

ਜਿਹਨਾਂ ਵਲੋਂ ਘਟਨਾ ਦਾ ਜਾਇਜ਼ਾ ਲੈ ਕ ਕਾਰਵਾਈ ਸ਼ੁਰੂ ਕਰ ਦਿਤੀ ਗਏ , ਓਥੇ ਹੀ ਇਸ ਸੰਬੰਧੀ ਗੱਲਬਾਤ ਕਰਨ ‘ਤੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਸ ਦੇ ਅਧਾਰ ਤੇ ਅੱਗੇ ਦੀ ਕਰਵਾਈ ਕੀਤੀ ਜਾਵੇਗੀ । ਇਸ ਘਟਨਾ ਨੇ ਹੁਣ ਸਭ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ ।


                                       
                            
                                                                   
                                    Previous Postਬਾਥਰੂਮ ਚ ਨਹਾ ਰਹੇ 2 ਸਕੇ ਭਰਾਵਾਂ ਦੀ ਗੀਜ਼ਰ ਗੈਸ ਲੀਕ ਕਾਰਨ ਹੋਈ ਮੌਤ
                                                                
                                
                                                                    
                                    Next Postਇਥੇ ਆਇਆ ਭਿਆਨਕ ਸ਼ਕਤੀਸ਼ਾਲੀ ਭੂਚਾਲ, 500 ਲੋਕਾਂ ਦੀ ਹੋਈ ਮੌਤ- 2300 ਲੋਕ ਜਖਮੀ
                                                                
                            
               
                            
                                                                            
                                                                                                                                            
                                    
                                    
                                    



