BREAKING NEWS
Search

ਪੰਜਾਬ ਚ ਇਥੇ ਸਿਵਿਆਂ ਚ ਅਸਥੀਆਂ ਚੁਗਣ ਗਏ ਪ੍ਰੀਵਾਰ ਦੇ ਇਸ ਕਾਰਨ ਉਡੇ ਹੋਸ਼ – ਵਾਪਰਿਆ ਇਹ

ਆਈ ਤਾਜ਼ਾ ਵੱਡੀ ਖਬਰ 

ਅੱਜ ਦੀ ਸਦੀ ਵਿਚ ਜਿਥੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਇਨਸਾਨ ਚੰਨ ਤੱਕ ਪਹੁੰਚ ਗਿਆ ਹੈ। ਉੱਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਹਨ। ਪਿੰਡਾਂ ਦੇ ਅਨਪੜ ਅਤੇ ਭੋਲੇ ਭਾਲੇ ਲੋਕ ਜਿੱਥੇ ਤਾਂਤ੍ਰਿਕ ਸਾਧੂ-ਸੰਤਾਂ ਦੇ ਕਹਿਣ ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਜੋ ਉਨ੍ਹਾਂ ਦੇ ਪਰਿਵਾਰ ਲਈ ਹੀ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹੇ ਪਖੰਡੀ ਸਾਧੂ ਸੰਤਾਂ ਦੇ ਮਗਰ ਲੱਗ ਕੇ ਲੋਕਾਂ ਵੱਲੋਂ ਅਜਿਹੀਆਂ ਗਲਤੀਆਂ ਕੀਤੀਆਂ ਹਨ ,ਫਿਰ ਜਿਨ੍ਹਾਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਜਿਸ ਕਾਰਨ ਉਹ ਸਾਰਿਆਂ ਦੀਆਂ ਨਜ਼ਰਾਂ ਵਿੱਚ ਸ਼ਰਮਸਾਰ ਹੋ ਜਾਂਦੇ ਹਨ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਕਰਨ ਤੋਂ ਵੀ ਡਰਦੇ ਹਨ।

ਪੰਜਾਬ ਵਿੱਚ ਇੱਥੇ ਸਿਵਿਆਂ ਵਿਚ ਅਸਥੀਆਂ ਚੁਗਣ ਗਏ ਪਰਿਵਾਰ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਨ੍ਹਾਂ ਨੇ ਉਥੇ ਅਜਿਹਾ ਵੇਖਿਆ, ਜਿਸ ਬਾਰੇ ਪਰਿਵਾਰ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਇਕ 60 ਸਾਲਾ ਦੀ ਔਰਤ ਦੀ ਸ਼ਹਿਰ ਵਿੱਚ ਮੌਤ ਹੋ ਗਈ ਸੀ। ਉੱਥੇ ਹੀ ਸ਼ਮਸ਼ਾਨਘਾਟ ਦੇ ਵਿੱਚ ਉਸਦਾ ਸੰਸਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਤੀਸਰੇ ਦਿਨ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਅਸਥੀਆ ਚੁਗਣ ਲਈ ਸ਼ਮਸ਼ਾਨਘਾਟ ਵਿੱਚ ਪਹੁੰਚ ਕੀਤੀ ਗਈ ਤਾਂ ਉਥੇ ਜਾ ਕੇ ਉਹ ਉਸ ਔਰਤ ਦੀ ਚਿਖਾ ਨੂੰ ਵੇਖ ਕੇ ਹੈਰਾਨ ਰਹਿ ਗਏ।

ਕਿਉਂਕਿ ਉੱਥੇ ਕਿਸੇ ਵੱਲੋਂ ਜਾਦੂ ਟੂਣਾ ਕਰ ਦਿੱਤਾ ਗਿਆ ਸੀ। ਜਿਸ ਨੂੰ ਵੇਖ ਕੇ ਪਰਵਾਰ ਡਰ ਗਿਆ। ਇਸ ਘਟਨਾ ਦਾ ਪਤਾ ਲਾਉਣ ਲਈ ਜਦੋਂ ਸ਼ਮਸ਼ਾਨਘਾਟ ਦੇ ਬਾਹਰ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਨੂੰ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਰਾਤ ਦੇ ਸਮੇਂ ਇਕ ਨੌਜਵਾਨ ਅਤੇ ਇਕ ਤਾਂਤਰਿਕ ਸ਼ਮਸ਼ਾਨਘਾਟ ਵਿੱਚ ਆਏ ਸਨ ਅਤੇ ਉਨ੍ਹਾਂ ਵੱਲੋਂ ਲਿਆਂਦਾ ਗਿਆ ਸਮਾਨ ਹੀ ਔਰਤ ਦੀ ਚਿਖ਼ਾ ਵਾਲੀ ਜਗ੍ਹਾ ਕੋਲੋਂ ਬਰਾਮਦ ਕੀਤਾ ਗਿਆ ਸੀ।

ਉਹਨਾਂ ਦੋਹਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਹੀ ਸਾਰੀ ਸਮੱਗਰੀ ਚੁਕਵਾ ਕੇ ਨਜ਼ਦੀਕ ਵਗਦੇ ਬੁੱਢੇ ਦਰਿਆ ਵਿੱਚ ਵਹਾਈ ਗਈ। ਜਿੱਥੇ ਉਨ੍ਹਾਂ ਦੋਹਾਂ ਵੱਲੋਂ ਪਿੰਡ ਵਾਸੀਆਂ ਕੋਲੋਂ ਮਾਫੀ ਮੰਗੀ ਗਈ ਉਥੇ ਹੀ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਅੱਗੇ ਤੋਂ ਪਿੰਡ ਵਿੱਚ ਅਜਿਹੀ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ।