BREAKING NEWS
Search

ਪੰਜਾਬ ਚ ਇਥੇ ਸਕੂਲ ਚ ਅਧਿਆਪਕ ਕੋਲੋਂ ਸਭ ਦੇ ਸਾਹਮਣੇ ਏਸ ਕਾਰਨ ਮੰਗਵਾਈ ਗਈ ਮਾਫ਼ੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੌਰਾਨ ਲੰਮੇ ਸਮੇਂ ਤੱਕ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ। ਜਿੱਥੇ ਇਸ ਦੌਰ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਪੜ੍ਹਾਈ ਦੀ ਜਗ੍ਹਾ ਤੇ ਵਧੇਰੇ ਸਮਾਂ ਫੋਨ ਉਪਰ ਗੁਜ਼ਾਰੇ ਜਾਣ ਦੀਆਂ ਸ਼ਿਕਾਇਤਾਂ ਵੀ ਮਾਪਿਆਂ ਵੱਲੋਂ ਅਕਸਰ ਕੀਤੀਆਂ ਜਾਂਦੀਆਂ ਰਹੀਆਂ ਹਨ। ਬੱਚਿਆਂ ਦੀ ਨਜ਼ਰ ਉਪਰ ਵੀ ਕਾਫੀ ਅਸਰ ਪਿਆ ਹੈ ਕਿਉਂਕਿ ਬੱਚਿਆਂ ਵੱਲੋਂ ਲਗਾਤਾਰ ਫ਼ੋਨ ਉਪਰ ਹੀ ਪੜ੍ਹਾਈ ਕੀਤੀ ਜਾਂਦੀ ਰਹੀ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਿਆ ਗਿਆ ਹੈ ਉਥੇ ਹੀ ਸਕੂਲਾਂ ਤੋਂ ਕਈ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਵਿਦਿਅਕ ਅਦਾਰਿਆਂ ਦੇ ਵਿੱਚ ਜਿੱਥੇ ਕੁਝ ਬੱਚਿਆਂ ਵੱਲੋਂ ਅਧਿਆਪਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਉਥੇ ਹੀ ਕੁਝ ਅਧਿਆਪਕਾਂ ਵੱਲੋਂ ਵੀ ਬੱਚਿਆਂ ਨਾਲ ਵਰਤੀ ਜਾਂਦੀ ਸਖਤੀ ਦੇ ਕਾਰਨ ਕਈ ਮਾਮਲੇ ਵਿਵਾਦ ਵਿਚ ਆ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਸਕੂਲ ਅਧਿਆਪਕ ਕੋਲੋਂ ਸਭ ਦੇ ਸਾਹਮਣੇ ਇਸ ਕਾਰਨ ਮਾਫੀ ਮੰਗਵਾਈ ਗਈ ਹੈ ਜਿਸ ਨਾਲ ਜੁੜੀ ਹੋਈ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਰਿੰਡਾ ਦੇ ਅਧੀਨ ਆਉਣ ਵਾਲੇ ਪਿੰਡ ਤਾਜਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਬੱਚੇ ਦੀ ਕੀਤੀ ਗਈ ਕੁੱਟਮਾਰ ਕਾਰਨ ਉਸਦੀ ਦਸਤਾਰ ਉਤਰ ਜਾਣ ਤੇ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਜਿਸ ਕਾਰਨ ਸਥਿਤੀ ਕਾਫੀ ਤਨਾਅਪੂਰਨ ਬਣ ਗਈ। ਅਧਿਆਪਕ ਵੱਲੋਂ ਦਸਵੀਂ ਕਲਾਸ ਦੇ ਇੱਕ ਗੁਰਸਿੱਖ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸ ਗੁਰਸਿੱਖ ਵਿਦਿਆਰਥੀ ਦੀ ਦਸਤਾਰ ਉਤਾਰਨ ਤੇ ਸਿੱਖ ਜਥੇਬੰਦੀਆਂ ਵੱਲੋਂ ਭਰੇ ਇਕੱਠ ਵਿੱਚ ਉਸ ਅਧਿਆਪਕ ਕੋਲੋਂ ਮੁਆਫੀ ਮੰਗਵਾਈ ਗਈ ਹੈ।

ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਕਰਵਾਇਆ ਗਿਆ ਹੈ। ਜਿੱਥੇ ਅਧਿਆਪਕ ਵੱਲੋਂ ਵਿਦਿਆਰਥੀ ਤੋਂ ਮਾਫੀ ਮੰਗੀ ਗਈ ਹੈ ਉਥੇ ਹੀ ਸਿੱਖ ਜਥੇਬੰਦੀਆਂ ਦੇ ਆਗੂ ਇਸ ਗੱਲ ਉਪਰ ਅੜੀ ਰਹੇ ਕਿ ਜਦੋਂ ਤੱਕ ਵਿਦਿਆਰਥੀ ਤੋਂ ਮੁਆਫੀ ਨਹੀਂ ਮੰਗੀ ਜਾਂਦੀ ਉਹ ਆਪਣਾ ਵਿਰੋਧ ਖਤਮ ਨਹੀਂ ਕਰਨਗੇ। ਇਸ ਘਟਨਾ ਦੀ ਬਾਕੀ ਅਧਿਆਪਕਾਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ। ਜਿਨ੍ਹਾਂ ਆਖਿਆ ਹੈ ਕਿ ਅਧਿਆਪਕ ਵਲੋ ਵਿਦਿਆਰਥੀ ਅੱਗੇ ਮਾਫੀ ਮੰਗਣ ਨਾਲ ਵਿਦਿਆਰਥੀਆਂ ਵਿਚ ਅਧਿਆਪਕਾਂ ਦੀ ਇੱਜ਼ਤ ਘੱਟ ਜਾਵੇਗੀ।