ਆਈ ਤਾਜ਼ਾ ਵੱਡੀ ਖਬਰ 

ਮੌਸਮ ਦੀ ਤਬਦੀਲੀ ਦੇ ਕਾਰਨ ਜਿੱਥੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਅਚਾਨਕ ਸਰਦੀ ਦੇ ਆ ਜਾਣ ਕਾਰਨ ਸਵੇਰੇ ਸ਼ਾਮ ਦੇ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈਣ ਵਾਲੀ ਧੁੰਦ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਭਿਆਨਕ ਸੜਕ ਹਾਦਸਿਆਂ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸੜਕ ਹਾਦਸਿਆਂ ਦੇ ਵਿੱਚ ਕਈ ਜਗ੍ਹਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਵਾਹਨ ਚਾਲਕਾਂ ਨੂੰ ਇਹਤਿਆਤ ਵਰਤਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਹੁਣ ਪੰਜਾਬ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੁੰਡੇ ਅਤੇ ਕੁੜੀ ਦੀ ਮੌਤ ਹੋਈ ਹੈ ਜਿਥੇ ਥਾਰ ਗੱਡੀ ਪਲਟੀ ਖਾ ਕੇ ਹਾਦਸਾਗ੍ਰਸਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਫਗਵਾੜਾ ਬਾਈਪਾਸ ਇੱਕ ਗੱਡੀ ਹਾਦਸਾ ਗ੍ਰਸਤ ਹੋਈ,ਜਿਸ ਕਾਰਨ ਇਸ ਗੱਡੀ ਵਿਚ ਸਵਾਰ ਇਕ ਨੌਜਵਾਨ ਮੁੰਡੇ ਅਤੇ ਕੁੜੀ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਜਿੱਥੇ ਇਕ ਥਾਰ ਗੱਡੀ ਉਸ ਸਮੇਂ ਬੇਕਾਬੂ ਹੋ ਗਈ। ਜਦੋਂ ਉਹ ਗੱਡੀ ਫਗਵਾੜਾ ਬਾਈਪਾਸ ਦੇ ਅਧੀਨ ਆਉਂਦੇ ਪਿੰਡ ਖੰਗੂੜਾ ਦੇ ਨਜ਼ਦੀਕ ਪਹੁੰਚੀ, ਉਸ ਸਮੇਂ ਵੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਉਸ ਤੋਂ ਬਾਅਦ ਪਲਟੀਆਂ ਖਾ ਗਈ। ਇਸ ਦੇ ਦੌਰਾਨ ਗੱਡੀ ਵਿਚ ਸਵਾਰ ਲੜਕੀ ਸ਼ਿਵਾਨੀ ਅਤੇ ਨੌਜਵਾਨ ਲੜਕੇ ਅਰਸ਼ਦੀਪ ਦੋਨਾਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਜੀਪ ਵਿੱਚ ਇੱਕ ਹੋਰ ਲੜਕੀ ਵੀ ਉਨ੍ਹਾਂ ਦੇ ਨਾਲ ਸਵਾਰ ਸੀ। ਜੋ ਕਿ ਚੇਤਨਾ ਨਾਮ ਦੀ ਲੜਕੀ ਹੈ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੋਵੇਂ ਨੌਜਵਾਨ ਮ੍ਰਿਤਕ ਅਤੇ ਜਖ਼ਮੀ ਹੋਈ ਲੜਕੀ ਮੋਹਾਲੀ ਦੇ ਰਹਿਣ ਵਾਲੇ ਦੱਸੇ ਗਏ ਹਨ। ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕਰਕੇ ਜਿਥੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਉਥੇ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।


                                       
                            
                                                                   
                                    Previous Post‘ਹੈਰੀ ਪੌਟਰ’ ਦੇ ਪ੍ਰਸ਼ੰਸਕਾਂ ਲਈ ਆਈ ਵੱਡੀ ਮਾੜੀ ਖਬਰ, ਸਟਾਰ ਐਕਟਰ ਦੀ ਹੋਈ ਅਚਾਨਕ ਮੌਤ
                                                                
                                
                                                                    
                                    Next Postਇੰਡੀਆ ਸਣੇ ਇਥੇ ਇਥੇ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਹੋਈ 6 ਲੋਕਾਂ ਦੀ ਮੌਤ
                                                                
                            
               
                            
                                                                            
                                                                                                                                            
                                    
                                    
                                    




