ਆਈ ਤਾਜਾ ਵੱਡੀ ਖਬਰ 

ਇੱਕ ਮਾਂ ਜੋ ਲੱਖਾਂ ਦੁੱਖ ਦਰਦ ਸਹਿ ਕੇ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਉਸ ਦੀ ਚੰਗੀ ਪਰਵਰਿਸ਼ ਦੇ ਲਈ ਆਪਣੀਆਂ ਖੁਸ਼ੀਆਂ ਤੱਕ ਵਾਰ ਦਿੰਦੀ ਹੈ l ਖੁਦ ਗਿੱਲੇ ਤੇ ਪੈ ਕੇ ਸੁੱਕੇ ਤੇ ਬੱਚਿਆਂ ਨੂੰ ਸਲਾਉਣ ਵਾਲੀ ਮਾਂ ਦੇ ਨਾਲ ਕਈ ਵਾਰ ਬੱਚੇ ਅਜਿਹਾ ਸਲੂਕ ਕਰਦੇ ਹਨ ਜੋ ਬੇਹਦ ਹੀ ਨਿੰਦਨਯੋਗ ਹੁੰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੁੱਤ ਨੇ ਆਪਣੀ ਮਾਂ ਦਾ ਨਲਕੇ ਦੀ ਹੱਥੀ ਮਾਰ ਮਾਰ ਕੇ ਕਤਲ ਕਰ ਦਿੱਤਾ l ਇਹ ਵੱਡੀ ਵਾਰਦਾਤ ਕਿਸੇ ਹੋਰ ਸੂਬੇ ਵਿੱਚ ਨਹੀਂ ਸਗੋਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਵਾਪਰ ਗਿਆ l ਜਿੱਥੇ ਰਿਸ਼ਤਿਆਂ ਨੂੰ ਤਾੜ ਤਾੜ ਕਰਨ ਵਾਲੀ ਵਾਰਦਾਤ ਵਾਪਰੀ l

ਪੰਜਾਬ ਦੇ ਜ਼ਿਲ੍ਾ ਫਰੀਦਕੋਟ ਦੇ ਪਿੰਡ ਭੋਲੂਵਾਲਾ ਰੋਡ ਦੀ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੇ ਇਕ ਨਾਬਾਲਗ ਲੜਕੇ ਵੱਲੋਂ ਘਰ ਵਿਚ ਹੋਏ ਮਾਮੂਲੀ ਝਗੜੇ ਤੋਂ ਬਾਅਦ ਆਪਣੀ ਮਾਂ ਦਾ ਨਲਕੇ ਦੀ ਹੱਥੀ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ l ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਫਿਰ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ l

ਉਥੇ ਹੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਐੱਸ. ਐੱਚ. ਓ. ਮਲਕੀਤ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੋਲੂਵਾਲਾ ਰੋਡ ‘ਤੇ ਇਕ ਔਰਤ ਦਾ ਕਤਲ ਹੋਇਆ ਹੈ ਅਤੇ ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਜਾਣਕਾਰੀ ਸਾਹਮਣੇ ਆਈ ਕਿ ਇਹ ਇਕ ਪਰਵਾਸੀ ਪਰਿਵਾਰ ਹੈ ਜਿਸਦੇ ਨਾਬਾਲਗ ਲੜਕੇ ਵੱਲੋਂ ਆਪਣੀ ਮਾਂ ਨਾਲ ਹੋਏ ਮਾਮੂਲੀ ਝਗੜੇ ਤੋਂ ਬਾਅਦ ਗੁੱਸੇ ‘ਚ ਆ ਕੇ ਲੋਹੇ ਦੀ ਹੱਥੀ ਨਾਲ ਕਈ ਵਾਰ ਕਰਕੇ ਆਪਣੀ ਮਾਂ ਦਾ ਕਤਲ ਕੀਤਾ ਹੈ।

ਕਥਿਤ ਦੋਸ਼ੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ l ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਦੋਸ਼ੀ ਦੀ ਭਾਲ ਜਾਰੀ ਹੈ। ਉਸ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਵਾਪਰੀ ਰੂਹ ਕੰਬਾਊ ਵਾਰਦਾਤ , ਪੁੱਤ ਨੇ ਆਪਣੀ ਹੀ ਮਾਂ ਦਾ ਨਲਕੇ ਦੀ ਹੱਥੀ ਮਾਰ-ਮਾਰ ਕੀਤਾ ਕਤਲ
                                                      
                              ਤਾਜਾ ਖ਼ਬਰਾਂਪੰਜਾਬ                               
                              ਪੰਜਾਬ ਚ ਇਥੇ ਵਾਪਰੀ ਰੂਹ ਕੰਬਾਊ ਵਾਰਦਾਤ , ਪੁੱਤ ਨੇ ਆਪਣੀ ਹੀ ਮਾਂ ਦਾ ਨਲਕੇ ਦੀ ਹੱਥੀ ਮਾਰ-ਮਾਰ ਕੀਤਾ ਕਤਲ
                                       
                            
                                                                   
                                    Previous Postਪੰਜਾਬ : ਖੇਤਾਂ ਚ ਕੰਮ ਕਰ ਰਹੇ ਨੌਜਵਾਨ ਨੂੰ ਮੌਤ ਲੈ ਜਾਵੇਗੀ ਇਸ ਤਰਾਂ ਆਪਣੇ ਨਾਲ ਕਦੇ ਸੋਚਿਆ ਨਹੀਂ ਸੀ
                                                                
                                
                                                                    
                                    Next Postਪੰਜਾਬ ਚ ਇਥੇ ਵਾਪਰਿਆ ਵੱਡਾ ਭਿਆਨਕ ਹਾਦਸਾ , ਹੋਈ 3 ਲੋਕਾਂ ਦੀ ਮੌਤ
                                                                
                            
               
                            
                                                                            
                                                                                                                                            
                                    
                                    
                                    



