BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ ਚ ਵਜੀਆਂ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਮੌਸਮ ਨੇ ਕਰਵਟ ਬਦਲੀ ਅਤੇ ਠੰਡ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਠੰਢ ਦਾ ਇਹ ਰੂਪ ਪਿਛਲੇ ਕਈ ਸਾਲਾਂ ਦੌਰਾਨ ਵੇਖਣ ਵਿਚ ਨਜ਼ਰ ਨਹੀਂ ਆਇਆ। ਇਸ ਦੇ ਨਾਲ ਹੁਣ ਭਾਰੀ ਕੋਰੇ ਅਤੇ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਵੇਰੇ ਅਤੇ ਸ਼ਾਮ ਵਾਲੇ ਰਾਹਗੀਰਾਂ ਨੂੰ ਗੱਡੀਆਂ ਚਲਾਉਣ ਸਮੇਂ ਪ-ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸੂਬੇ ਅੰਦਰ ਪੈ ਰਹੀ ਇਸ ਸੰਘਣੀ ਧੁੰਦ ਕਾਰਨ ਹੁਣ ਤੱਕ ਬਹੁਤ ਸਾਰੇ ਸੜਕ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਇੱਕ ਹੋਰ ਦਰਦਨਾਕ ਹਾਦਸਾ ਕੌਮੀ ਸ਼ਾਹ ਮਾਰਗ ਨੰਬਰ 44 ਉਪਰ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਅੰਬਾਲਾ ਰੋਡ ਉੱਪਰ ਤੜਕਸਾਰ ਸੰਘਣੀ ਧੁੰਦ ਪਈ ਹੋਈ ਸੀ ਜਿਸ ਕਾਰਨ ਇਥੋਂ ਦੇ ਨਜ਼ਦੀਕ ਪੈਂਦੇ ਮਿਡ ਵੇ ਢਾਬੇ ਦੇ ਸਾਹਮਣੇ ਦਰਜਨ ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਸਾਰੀ ਘਟਨਾ ਸੰਬੰਧੀ ਗੱਲ ਬਾਤ ਕਰਦੇ ਹੋਏ ਮੋਹਨ ਸਿੰਘ ਵਾਸੀ ਪਿੰਡ ਮੋਰ ਕਰੀਮਾਂ ਜ਼ਿਲ੍ਹਾ ਲੁਧਿਆਣਾ ਜੋ ਕਿ ਕਲਾਸਿਕ ਟ੍ਰੈਵਲ ਬੱਸ ਕੰਪਨੀ ਦਾ ਚਾਲਕ ਹੈ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਦਿੱਲੀ ਜਾ ਰਿਹਾ ਸੀ ਅਤੇ ਬੱਸ ਵਿਚ ਦਰਜਨ ਦੇ ਕਰੀਬ ਸਵਾਰੀਆਂ ਸਨ।

ਜਦੋਂ ਉਹ ਰਾਜਪੁਰਾ ਦੇ ਮਿਡ ਵੇ ਢਾਬੇ ਦੇ ਨਜ਼ਦੀਕ ਪੈਂਦੇ ਫਲਾਈਓਵਰ ਉਪਰ ਪਹੁੰਚਿਆ ਤਾਂ ਉਸ ਦੇ ਅੱਗੇ ਜਾ ਰਹੇ ਟਰੱਕ ਨੇ ਸੰਘਣੀ ਧੁੰਦ ਹੋਣ ਕਾਰਨ ਅਚਾਨਕ ਬ੍ਰੇਕ ਮਾ-ਰ ਦਿਤੀ। ਜਿਸ ਕਾਰਨ ਉਸ ਦੀ ਬੱਸ ਟਰੱਕ ਵਿੱਚ ਜਾ ਟਕਰਾਈ। ਇਸੇ ਦੌਰਾਨ ਹੀ ਬੱਸ ਪਿੱਛੇ ਆ ਰਹੀ ਹਾਂਡਾਂ ਸਿਟੀ ਕਾਰ ਵੀ ਟਕਰਾ ਗਈ। ਇਸ ਕਾਰ ਨੂੰ ਅੰਮ੍ਰਿਤਸਰ ਦਾ ਰਹਿਣ ਵਾਲਾ ਵਿਸ਼ਾਲ ਕੁਮਾਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਚਾਰ ਹੋਰ ਦੋਸਤ ਗੱਡੀ ਵਿੱਚ ਸਵਾਰ ਸਨ। ਇਸ ਘਟਨਾ ਤੋਂ ਬਾਅਦ ਉਹ ਸਾਰੇ ਲੋਕ ਆਪਣਾ ਸਮਾਨ ਚੁੱਕ ਕੇ ਸਾਹਮਣੇ ਢਾਬੇ ਉਪਰ ਚਲੇ ਗਏ।

ਅਤੇ ਕੁਝ ਦੇਰ ਬਾਅਦ ਹੀ ਇੱਕ ਤੇਜ਼ ਰਫ਼ਤਾਰ ਟਰੱਕ ਇਨ੍ਹਾਂ ਵਾਹਨਾਂ ਦੇ ਨਾਲ ਜਾ ਟਕਰਾਇਆ। ਪਰ ਧੁੰਦ ਦਾ ਫਾਇਦਾ ਉਠਾਉਂਦਾ ਹੋਇਆ ਇਹ ਟਰੱਕ ਚਾਲਕ ਆਪਣੇ ਟਰੱਕ ਸਮੇਤ ਫਰਾਰ ਹੋ ਗਿਆ। ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਬੱਸ ਚਾਲਕ ਮੋਹਨ ਸਿੰਘ, ਮੇਜਰ ਸਿੰਘ, ਸੁੱਖੀ, ਰਕੇਸ਼ ਕੁਮਾਰ, ਭਜਨ ਸਿੰਘ, ਅਸ਼ਵਨੀ ਕੁਮਾਰ, ਰਾਜ ਕੁਮਾਰ, ਸੁਖਪਾਲ ਸਿੰਘ, ਮੋਹਣ ਸਿੰਘ ਅਤੇ ਮਲਕੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਥਾਣਾ ਸਿਟੀ ਪੁਲਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਆਪੋ ਆਪਣੇ ਘਰਾਂ ਨੂੰ ਭੇਜ ਦਿੱਤਾ।