ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ਦੇ ਵਿੱਚ ਸਡ਼ਕੀ ਹਾਦਸਿਆਂ ਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਕਈ ਕੀਮਤੀ ਜਾਨਾਂ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਜਾ ਰਹੀਆ ਹਨ । ਕਈ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ । ਪਰ ਇਸ ਦੇ ਬਾਵਜੂਦ ਵੀ ਲੋਕ ਸੜਕ ਤੇ ਲਾਪ੍ਰਵਾਹੀਆਂ ਅਤੇ ਅਣਗਹਿਲੀਆਂ ਕਰਨੀਆਂ ਨਹੀਂ ਛੱਡਦੇ । ਜਿਸ ਕਾਰਨ ਕਈ ਤਰ੍ਹਾਂ ਦੇ ਦਰਦਨਾਕ ਤੇ ਭਿਆਨਕ ਹਾਦਸੇ ਵਾਪਰਦੇ ਹਨ । ਅਜਿਹਾ ਹੀ ਇੱਕ ਦਰਦਨਾਕ ਹਾਦਸਾ ਪੰਜਾਬ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਵਾਪਰਿਆ। ਜਿੱਥੇ ਪਿੰਡ ਸੰਗੂਧੌਣ ਕੋਲ ਮੁਕਤਸਰ ਬਠਿੰਡਾ ਰੋਡ ਤੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾ ਉੱਪਰ ਕਾਰ ਚਡ਼੍ਹਾੳੁਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ । ਜਦ ਕਿ ਇਸ ਪੂਰੀ ਘਟਨਾ ਦੌਰਾਨ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ।

ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਿੰਡ ਸੰਗੂਧੌਣ ਦੇ ਰਹਿਣ ਵਾਲੇ ਇਹ ਮਨਰੇਗਾ ਮਜ਼ਦੂਰ ਸੜਕ ਕਿਨਾਰੇ ਘਾਹ ਫੂਸ ਸਾਫ਼ ਕਰ ਕੇ ਕੰਮ ਕਰ ਰਹੇ ਸਨ । ਉਸੇ ਦੌਰਾਨ ਕੁਝ ਮਜ਼ਦੂਰ ਸੜਕ ਦੇ ਕਿਨਾਰੇ ਬੈਠ ਕੇ ਆਰਾਮ ਕਰ ਰਹੇ ਸਨ ਤੇ ਦੁਪਹਿਰ ਦੀ ਤਕਰੀਬਨ ਤਿੰਨ ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਜਾ ਰਹੀ ਇਕ ਕਾਰ ਅਚਾਨਕ ਉੱਥੇ ਆ ਗਈ ।

ਜਿਸ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਇਹ ਕਾਰ ਸਿੱਧੀ ਮਜ਼ਦੂਰਾਂ ਉਪਰ ਚੜ੍ਹ ਗਈ । ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ । ਜਦਕਿ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ । ਜਿਸ ਨੂੰ ਕਾਰ ਚਾਲਕ ਹੀ ਸਿਵਲ ਹਸਪਤਾਲ ਛੱਡ ਕੇ ਆਇਆ । ਉਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ।

ਉਥੇ ਹੀ ਜਦੋਂ ਘਟਨਾ ਸਬੰਧੀ ਪੁਲੀਸ ਨੂੰ ਜਾਣਕਾਰੀ ਮਿਲੀ ਤਾਂ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਉਸ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਹੁਣ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ , ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ ।


                                       
                            
                                                                   
                                    Previous Postਕਨੇਡਾ ਚ ਵਾਪਰਿਆ ਕਹਿਰ  ਚਾਵਾਂ ਨਾਲ ਪੜਾਈ ਕਰਨ ਗਏ ਪੰਜਾਬੀ ਵਿਦਿਆਰਥੀ ਦੀ ਇਸ ਹਾਲਤ ਚ ਮਿਲੀ ਲਾਸ਼
                                                                
                                
                                                                    
                                    Next Postਕਈ ਦਿਨਾਂ ਤੋਂ ਹਸਪਤਾਲ ਚ ਦਾਖਲ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਬਾਰੇ ਆਈ ਮਾੜੀ ਖਬਰ
                                                                
                            
               
                            
                                                                            
                                                                                                                                            
                                    
                                    
                                    




