ਆਈ ਤਾਜ਼ਾ ਵੱਡੀ ਖਬਰ 

ਡਾਕਟਰ ਜਿਸਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਪਰ ਰੱਬ ਕਹਾਏ ਜਾਣ ਵਾਲੇ ਡਾਕਟਰ ਜਦੋਂ ਕੋਈ ਲਾਪਰਵਾਹੀ ਵਰਤਦੇ ਨੇ ਤਾਂ ਉਨ੍ਹਾਂ ਡਾਕਟਰਾਂ ਤੋਂ ਭਰੋਸਾ ਉੱਡ ਜਾਂਦਾ ਹੈ । ਡਾਕਟਰਾਂ ਦੀ ਇਕ ਲਾਪਰਵਾਹੀ ਨਾਲ ਸੈਂਕੜੇ ਹੀ ਘਰ ਤਬਾਹ ਹੋ ਜਾਂਦੇ ਨੇ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿਚ ਅਜਿਹੀਆਂ ਖਬਰਾਂ ਚਿੰਤਾ ਦਾ ਵਿਸ਼ਾ ਵੀ ਜ਼ਰੂਰ ਹਨ। ਅਜਿਹਾ ਹੀ ਕੁਝ ਅੰਮ੍ਰਿਤਸਰ ਵਿਚ ਵੀ ਵਾਪਰਿਆ। ਦਰਅਸਲ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਹਸਪਤਾਲ ਕਰਤਾਰ ਕੌਰ ਮੈਮੋਰੀਅਲ ਵਿੱਚ ਇੱਕ 8 ਸਾਲਾ ਅਸ਼ਮੀਤ ਕੌਰ ਜੋ ਗੁਰਦਾਸਪੁਰ ਦੇ ਰਹਿਣ ਵਾਲੀ ਸੀ,ਲੜਕੀ ਦੀਆਂ ਦੋਵੇਂ ਉਂਗਲੀਆਂ ਜੁੜੀਆਂ ਹੋਈਆਂ ਸੀ, ਜਿਸ ਤੋਂ ਬਾਅਦ ਲੜਕੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ, ਪਰ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਬਾਰੇ ਪਰਿਵਾਰ ਸੋਚ ਵੀ ਨਹੀਂ ਸਕਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਆਪਰੇਸ਼ਨ ਲਈ ਦਾਖਲ ਕਰਵਾਇਆ ਗਿਆ ਸੀ, ਪਰ ਇਸ ਦੌਰਾਨ ਡਾਕਟਰਾਂ ਨੇ ਲੜਕੀ ਨੂੰ ਗਲਤ ਟੀਕਾ ਲਗਾ ਦਿੱਤਾ, ਜਿਸ ਕਾਰਨ ਉਸਦੀ ਹਾਲਤ ਜਿਆਦਾ ਵਿਗੜ ਗਈ, ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਜਵਾਬ ਦੇਣ ਤੋਂ ਭੱਜਦੇ ਹੋਏ ਨਜ਼ਰ ਆਏ। ਉਥੇ ਹੀ ਲੜਕੀ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਜਿਸ ਕਾਰਨ ਹਸਪਤਾਲ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ।

ਉਥੇ ਹੀ ਪਰਿਵਾਰਕ ਮੈਂਬਰਾਂ ਮੁਤਾਬਿਕ ਗਲਤ ਟੀਕਾ ਲਗਾਉਣ ਕਾਰਨ ਉਨ੍ਹਾਂ ਦੀ ਲੜਕੀ ਦੀ ਮੌਤ ਹੋਈ ਹੈ। ਉਨ੍ਹਾਂ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਹੱਥ ਦੇ ਆਪਰੇਸ਼ਨ ਨਾਲ ਲੜਕੀ ਦੇ ਫੇਫੜੇ ਖਰਾਬ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਨਾਲ ਹੀ ਸਾਰਾ ਸਟਾਫ ਹਸਪਤਾਲ ਤੋਂ ਗਾਇਬ ਹੋ ਗਿਆ। ਉਥੇ ਹੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ, ਉਹ ਗਾਇਬ ਹੋ ਗਿਆ।

ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਅਕਸਰ ਹੀ ਡਾਕਟਰ ਦੀ ਲਾਪਰਵਾਹੀ ਨਾਲ ਵਾਪਰਦੇ ਮਾਮਲੇ ਸਾਹਮਣੇ ਆਉਂਦੇ ਨੇ, ਜਿਨ੍ਹਾਂ ‘ਤੇ ਆਮ ਲੋਕਾਂ ਦਾ ਭਰੋਸਾ ਉੱਠਦਾ ਨਜ਼ਰ ਆਉਂਦਾ ਹੈ ।


                                       
                            
                                                                   
                                    Previous Postਪਾਕਿਸਤਾਨ ਤੋਂ ਬਾਅਦ ਹੁਣੇ ਹੁਣੇ ਏਥੇ ਵੀ ਆ ਗਿਆ 6.1 ਦੀ ਤੀਬਰਤਾ ਦਾ ਵੱਡਾ ਭਿਆਨਕ ਭੁਚਾਲ – ਮੱਚੀ ਹਾਹਾਕਾਰ
                                                                
                                
                                                                    
                                    Next PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਮਾਪਿਆਂ ਅਤੇ ਬੱਚਿਆਂ ਚ ਖੁਸ਼ੀ
                                                                
                            
               
                            
                                                                            
                                                                                                                                            
                                    
                                    
                                    



