BREAKING NEWS
Search

ਪੰਜਾਬ ਚ ਇਥੇ ਬੈਂਕ ਦੇ ਅੰਦਰ ਹੀ ਚਲਾਕ ਠੱਗਾਂ ਨੇ ਕਰਤਾ ਇਹ ਵੱਡਾ ਕਾਂਡ – ਪੁਲਸ ਕਰ ਰਹੀ ਭਾਲ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਭਾਰੀ ਮਿਹਨਤ ਮੁਸ਼ੱਕਤ ਕਰ ਕੇ ਇੱਕ-ਇੱਕ ਰੁਪਇਆ ਜੋੜਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਵੱਲੋਂ ਆਪਣੇ ਪਰਵਾਰ ਦੀਆਂ ਆਰਥਿਕ ਮੁਸੀਬਤਾਂ ਨੂੰ ਦੂਰ ਕੀਤਾ ਜਾ ਸਕੇ। ਬਹੁਤ ਸਾਰੇ ਪਰਿਵਾਰ ਜਿੱਥੇ ਕਰੋਨਾ ਦੇ ਕਾਰਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਹੁਣ ਇਸ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਲੋਕਾਂ ਵੱਲੋਂ ਫਿਰ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਲੁੱਟ-ਖੋਹ, ਚੋਰੀ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੇ ਠੱਗਾਂ ਦੇ ਸ਼ਿਕਾਰ ਬਹੁਤ ਸਾਰੇ ਲੋਕ ਹੋ ਜਾਂਦੇ ਹਨ ਜੋ ਅਜਿਹੇ ਠੱਗਾਂ ਦੀਆਂ ਚਾਲਾਂ ਤੋਂ ਅਣਜਾਣ ਹੁੰਦੇ ਹਨ। ਹੁਣ ਇੱਥੇ ਪੰਜਾਬ ਵਿੱਚ ਬੈਂਕ ਦੇ ਅੰਦਰ ਹੀ ਚਲਾਕ ਠੱਗਾਂ ਵੱਲੋਂ ਇਹ ਵੱਡਾ ਕਾਂਡ ਕੀਤਾ ਗਿਆ ਹੈ, ਜਿੱਥੇ ਪੁਲਿਸ ਭਾਲ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਗੁਰਾਇਆ ਦੀ ਨੈਸ਼ਨਲ ਬੈਂਕ ਬਰਾਂਚ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਠੱਗਾਂ ਵੱਲੋਂ 1 ਵਿਅਕਤੀ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਕੇ ਉਸ ਤੋਂ 40 ਹਜ਼ਾਰ ਰੁਪਏ ਹੜੱਪ ਲਏ ਗਏ ਹਨ। ਪੀੜਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੱਥੇ ਉਹ ਇੱਕ ਟੇਲਰ ਵਜੋਂ ਕੰਮ ਕਰਦਾ ਹੈ, 25 ਮਾਰਚ ਨੂੰ ਇਹ ਵਿਅਕਤੀ ਸੰਜੇ ਪੰਡਿਤ ਪੰਜਾਬ ਨੈਸ਼ਨਲ ਬੈਂਕ ਦੇ ਵਿਚ ਆਇਆ ਸੀ ਜਿਥੇ ਉਸ ਵੱਲੋਂ ਬਿਹਾਰ ਨੂੰ 40 ਹਜ਼ਾਰ ਰੁਪਏ ਭੇਜੇ ਜਾਂ ਲਈ ਲਾਈਨ ਵਿੱਚ ਲੱਗਿਆ ਹੁਣ ਉਥੇ ਇੱਕ ਵਿਅਕਤੀ ਵੱਲੋਂ ਉਸ ਨੂੰ ਇਹ ਕਹਿ ਕੇ ਬਾਹਰ ਲੈ ਆਂਦਾ, ਕਿ ਮਸ਼ੀਨ ਦੇ ਰਾਹੀਂ ਪੈਸੇ ਭੇਜੇ ਜਾ ਸਕਦੇ ਹਨ।

ਉਕਤ ਠੱਗ ਵੱਲੋਂ ਜਿੱਥੇ ਉਸ ਵਿਅਕਤੀ ਦੇ ਸਾਹਮਣੇ ਪੈਸੇ ਮਸ਼ੀਨ ਵਿੱਚ ਪਾ ਦਿੱਤੇ ਗਏ ਅਤੇ ਆਖਿਆ ਗਿਆ ਕੀ ਪੈਸੇ ਪਹੁੰਚ ਗਏ ਹਨ ਅਤੇ ਉਸ ਵਿਅਕਤੀ ਦੇ ਨਾਲ ਆਪ ਬਾਹਰ ਆ ਗਿਆ ਅਤੇ ਦੂਸਰੇ ਠੱਗ ਵੱਲੋਂ ਸਾਰੇ ਪੈਸੇ ਲੈ ਲਏ ਗਏ, ਜਿਸ ਤੋਂ ਬਾਅਦ ਉਹ ਚਾਰ ਵਿਅਕਤੀ ਗੱਡੀ ਵਿੱਚ ਫਰਾਰ ਹੋ ਗਏ।

ਵਿਅਕਤੀ ਦੇ ਪੈਸੇ ਨਾ ਪਹੁੰਚਣ ਤੇ ਜਿੱਥੇ ਉਸ ਵੱਲੋਂ ਬੈਂਕ ਕਰਮਚਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਕੁਝ ਦਿਨ ਵਿਚ ਪਹੁੰਚ ਜਾਣਗੇ। ਪੰਜ ਦਿਨ ਬੀਤਣ ਤੇ ਜਦੋਂ ਬੈਂਕ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਗਈ ਤਾਂ ਇਸ ਠੱਗੀ ਦੇ ਮਾਮਲੇ ਬਾਰੇ ਪੁਲੀਸ ਨੂੰ ਦੱਸਿਆ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।