ਪੰਜਾਬ ਚ ਇਥੇ ਪੂਰੇ ਮਹੀਨੇ ਲਈ ਨਵੇਂ ਹੁਕਮ ਹੋਏ ਜਾਰੀ , ਏਨੇ ਵੱਜੇ ਦੁਕਾਨਾਂ ਹੋਣਗੀਆਂ ਬੰਦ

ਸ੍ਰੀ ਮੁਕਤਸਰ ਸਾਹਿਬ: ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ, ਸ੍ਰੀ ਮੁਕਤਸਰ ਸਾਹਿਬ ਵਿੱਚ ਨਵੇਂ ਪ੍ਰਸ਼ਾਸਕੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਅੱਜ ਸ਼ਾਮ ਤੋਂ ਲਾਗੂ ਹੋ ਕੇ, ਜ਼ਿਲ੍ਹੇ ਭਰ ਵਿੱਚ ਸਾਰੀਆਂ ਦੁਕਾਨਾਂ ਨੂੰ ਹਰ ਰੋਜ਼ ਸ਼ਾਮ 7:30 ਵਜੇ ਤੱਕ ਬੰਦ ਕਰਨਾ ਲਾਜ਼ਮੀ ਹੋਵੇਗਾ। ਇਹ ਪਾਬੰਦੀ 10 ਜੂਨ ਤੱਕ ਲਾਗੂ ਰਹੇਗੀ।

ਇਸ ਦੌਰਾਨ ਕੇਵਲ ਮੈਡੀਕਲ ਸਟੋਰ ਅਤੇ ਐਮਰਜੈਂਸੀ ਸਹੂਲਤਾਂ ਨੂੰ ਛੂਟ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਚੰਡੀਗੜ੍ਹ ਅਤੇ ਮੋਹਾਲੀ ਵਾਂਗ, ਹੁਣ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਜਲਦੀ ਬਾਜ਼ਾਰ ਬੰਦ ਕਰਨ ਦੀ ਨੀਤੀ ਅਮਲ ਵਿੱਚ ਲਿਆਈ ਗਈ ਹੈ।

ਇਸ ਉਪਰਾਲੇ ਦਾ ਮਕਸਦ ਸੁਰੱਖਿਆ ਇੰਤਜ਼ਾਮਾਂ ਨੂੰ ਪੱਕਾ ਕਰਨਾ ਅਤੇ ਕਿਸੇ ਵੀ ਸੰਭਾਵਤ ਘਟਨਾ ਤੋਂ ਪਹਿਲਾਂ ਤਿਆਰੀ ਰੱਖਣਾ ਹੈ।