BREAKING NEWS
Search

ਪੰਜਾਬ ਚ ਇਥੇ ਪਾਣੀ ਨੇ ਮਚਾਈ ਭਾਰੀ ਤਬਾਹੀ, ਮਚੀ ਹਾਹਾਕਾਰ , ਤਾਜ਼ਾ ਵੱਡੀ ਖ਼ਬਰ

ਆਈ ਤਾਜ਼ਾ ਵੱਡੀ ਖਬਰ 

ਗਰਮੀ ਦੇ ਮੌਸਮ ਵਿਚ ਜਿਥੇ ਕਿਸਾਨਾਂ ਨੂੰ ਪਾਣੀ ਦੀ ਭਾਰੀ ਕਿੱਲਤ ਹੋ ਜਾਂਦੀ ਹੈ ਉੱਥੇ ਹੀ ਫਸਲਾਂ ਵਾਸਤੇ ਨਹਿਰੀ ਪਾਣੀ ਦਾ ਕਾਫੀ ਲੰਮੇ ਸਮੇਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ। ਕਿਉਂਕਿ ਗਰਮੀ ਦੇ ਮੌਸਮ ਵਿੱਚ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਾਸਤੇ ਵਧੇਰੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਬਿਜਲੀ ਦੀ ਕਮੀ ਦੇ ਚਲਦੇ ਹੋਏ ਵੀ ਮੋਟਰਾਂ ਤੋਂ ਪਾਣੀ ਵਧੇਰੇ ਹਾਸਲ ਨਹੀਂ ਕੀਤਾ ਜਾਂਦਾ। ਨਹਿਰੀ ਵਿਭਾਗ ਵੱਲੋਂ ਵੀ ਜਿਥੇ ਸਮੇਂ-ਸਮੇਂ ਤੇ ਨਹਿਰੀ ਪਾਣੀ ਛੱਡੇ ਜਾਣ ਦਾ ਸਮਾਚਾਰ ਜਾਰੀ ਕੀਤਾ ਜਾਂਦਾ ਹੈ। ਉਥੇ ਹੀ ਨਹਿਰੀ ਪਾਣੀ ਨਾਲ ਜੁੜੇ ਹੋਏ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਨੁਕਸਾਨ ਹੋਣ ਵਾਲੇ ਖੇਤਰਾਂ ਨੂੰ ਕਾਫੀ ਮੁਸ਼ਕਲ ਦੇ ਦੌਰ ਵਿਚੋਂ ਗੁਜਰਨਾ ਪੈ ਜਾਂਦਾ ਹੈ। ਹੁਣ ਪੰਜਾਬ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਹਾਹਾਕਾਰ ਮਚ ਗਈ ਹੈ ਜਿਸ ਨਾਲ ਜੁੜੀ ਹੋਈ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਅਧੀਨ ਆਉਂਦੇ ਪਿੰਡ ਥਾਂਦੇਵਾਲਾ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਨਜ਼ਦੀਕ ਦੀ ਦੋ ਜੁੜਵਾ ਨਹਿਰਾਂ ਲੰਘਦੀਆਂ ਹਨ। ਜਿੱਥੇ ਬੀਤੀ ਰਾਤ 12 ਵਜੇ ਦੇ ਕਰੀਬ ਸੌ ਫੁੱਟ ਚੌੜਾ ਪਾੜ ਸਰਹੰਦ ਫੀਡਰ ਵਿਚ ਪੈਣ ਕਾਰਨ ਇਸ ਫੀਡਰ ਦਾ ਸਾਰਾ ਪਾਣੀ ਰਾਜਸਥਾਨ ਫੀਡਰ ਵਿੱਚ ਭਰ ਗਿਆ। ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਣੀ ਦੇ ਇਸ ਪਾੜ ਦੇ ਚੱਲਦੇ ਹੋਏ ਜਿੱਥੇ ਇਹ ਪਾਣੀ ਰਾਜਸਥਾਨ ਫੀਡਰ ਵਿਚ ਜਾ ਵੜਿਆ ਉੱਥੇ ਹੀ ਉਸ ਜਗ੍ਹਾ ਉਪਰ ਖੜ੍ਹੀਆਂ ਹੋਈਆਂ ਜੇਸੀਬੀ ਮਸ਼ੀਨਾਂ ਪਾਣੀ ਵਿੱਚ ਡੁੱਬ ਗਈਆਂ ਅਤੇ ਹੋਰ ਵੀ ਕਾਫ਼ੀ ਸਮਾਨ ਪਾਣੀ ਦੀ ਚਪੇਟ ਵਿੱਚ ਆਉਣ ਕਾਰਨ ਡੁੱਬ ਚੁੱਕਾ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਉੱਥੇ ਕੰਮ ਕਰਨ ਵਾਲੇ ਲੋਕਾਂ ਵੱਲੋਂ ਤੁਰੰਤ ਹੀ ਉਸ ਜਗ੍ਹਾ ਪਹੁੰਚ ਕੀਤੀ ਗਈ ਅਤੇ ਰਾਤ ਦੇ ਸਮੇਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਮਸ਼ੀਨਾਂ ਨੂੰ ਉਥੋਂ ਬਾਹਰ ਕੱਢਿਆ ਗਿਆ। ਕਿਉਂਕਿ ਰਾਜਸਥਾਨ ਫੀਡਰ ਦੇ ਵਿੱਚ ਜਿੱਥੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਹ ਪਾਣੀ ਚਲੇ ਜਾਣ ਕਾਰਨ ਖੜੀਆਂ ਹੋਈਆਂ ਜੇਸੀਬੀ ਮਸ਼ੀਨਾਂ ਅਤੇ ਹੋਰ ਸਾਰਾ ਸਮਾਨ ਪਾਣੀ ਵਿੱਚ ਡੁੱਬਣ ਕਾਰਨ, ਇਸ ਕੰਮ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਦਾ ਕਰੋੜਾਂ ਰੁਪਇਆਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।

ਉੱਥੇ ਹੀ ਦੱਸਿਆ ਗਿਆ ਹੈ ਕਿ ਇਨ੍ਹਾਂ ਜੇਸੀਬੀ ਮਸ਼ੀਨਾਂ ਵਿੱਚ ਇਕ ਦੀ ਕੀਮਤ 70 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਇੱਕ ਮਸ਼ੀਨ 30 ਲੱਖ ਦੇ ਕਰੀਬ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬੰਧਤ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕਰ ਕੇ ਇਸ ਪਾੜ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਪਾਣੀ ਨੂੰ ਮੋਟਰਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਜਾ ਰਿਹਾ ਹੈ।