ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਕਈ ਥਾਵਾਂ ਤੇ ਭੁਚਾਲ ਜਾਂ ਕੁਦਰਤੀ ਆਫਤਾਂ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਭਾਰੀ ਗਿਣਤੀ ਵਿੱਚ ਮਾਲੀ ਅਤੇ ਜਾਨੀ ਨੁਕਸਾਨ ਹੋ ਰਿਹਾ ਹੈ। ਅਜਿਹੀਆਂ ਕੁਦਰਤੀ ਆਫ਼ਤਾਂ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਨ ਕੁਦਰਤ ਨਾਲ ਹੋ ਰਹੀ ਖਿਲਵਾੜ ਹੈ। ਜਿਸ ਕਾਰਨ ਕੁਦਰਤ ਵਿੱਚ ਕੋਈ ਮਾੜੀ ਹਲਚਲ ਦੇ ਕਾਰਨ ਆਫ਼ਤਾਂ ਜਾਂ ਭੂਚਾਲ ਆ ਜਾਂਦੇ ਹਨ।

ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿੱਚ ਆਈ ਅਚਾਨਕ ਕਰਵਟ ਦੇ ਨਾਲ ਪੰਜਾਬ ਦੇ ਇਸ ਇਲਾਕੇ ਵਿਚ ਤਬਾਹੀ ਮਚਾ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਇਲਾਕੇ ਵਿਚ ਹਾਹਾਕਾਰ ਮੱਚ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਪਿੰਡ ਰਾਮੇਆਣਾ ਨੇੜੇ ਜੈਤੋ ਰਾਜਬਾਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਗਭਗ 450 ਏਕੜ ਜਮੀਨ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਝੋਨੇ ਦੀ ਪਨੀਰੀ, ਮੱਕੀ, ਭੱਠੇ ਅਤੇ ਹੋਰ ਫਸਲਾਂ ਨਸ਼ਟ ਹੋ ਗਈਆਂ।

ਦੱਸ ਦਈਏ ਕਿ ਜੈਤੋ ਰਜਵਾਹੇ ਨੇੜੇ ਅਚਾਨਕ ਪਾੜ ਪੈ ਗਿਆ ਦੁਨੀਆਂ ਤੇ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਦੱਸ ਦਈਏ ਕਿ ਫਸਲਾਂ ਖ਼ਰਾਬ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਦੁਖੀ ਹੋ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਇਸ ਸਬੰਧੀ ਨਹਿਰੀ ਮਹਿਕਮੇ ਦੇ ਐਸ ਡੀ ਓ ਅਤੇ ਜੇ ਈ ਨੂੰ ਤਰੁੰਤ ਸੂਚਿਤ ਕੀਤਾ ਗਿਆ ਅਤੇ ਇਸ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਗਲੇ ਇਕੱਠੇ ਹੋ ਕੇ ਇਸ ਪਾੜ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਜਿਸ ਦੇ ਚਲਦਿਆਂ ਇਸ ਪਾਠ ਵਿੱਚ ਮਿੱਟੀ ਜਾ ਗੱਟਿਆ ਨਾਲ ਇਸ ਪਾੜ ਨੂੰ ਭਰਨ ਦੀ ਸ਼ੁਰੂਆਤ ਕੀਤੀ ਗਈ। ਫਸਲਾਂ ਦੇ ਹੋਏ ਨੁਕਸਾਨ ਕਾਰਨ ਇਲਾਕੇ ਦੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।  ਕਿਉਂਕਿ ਇਸ ਘਟਨਾ ਦੇ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਹੈ। ਜਿਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।


                                       
                            
                                                                   
                                    Previous Postਬਚ ਜਾਵੋ ਬਚ: ਪੰਜਾਬ ਚ ਵਜੀ ਅਜਿਹੀ ਠੱਗੀ ਸੁਣ ਉਡੇ ਲੋਕਾਂ ਦੇ ਹੋਸ਼ – ਬੈਂਕਾਂ ਚ ਪੈਸੇ ਰੱਖਣ ਵਾਲੇ ਰਹਿਣ ਸਾਵਧਾਨ
                                                                
                                
                                                                    
                                    Next Postਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਈ ਸੋਗ ਦੀ ਲਹਿਰ
                                                                
                            
               
                             
                                                                            
                                                                                                                                             
                                     
                                     
                                    



