ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਕਿਸੇ ਵਿਅਕਤੀ ਦਾ ਮਨੋਬਲ ਇਨ੍ਹਾਂ ਜ਼ਿਆਦਾ ਡਿੱਗ ਜਾਂਦਾ ਹੈ ਕਿ ਉਸ ਵਿਅਕਤੀ ਦੇ ਵੱਲੋਂ ਮਜਬੂਰ ਹੋ ਕੇ ਖੁਦਕੁਸ਼ੀ ਦਾ ਰਸਤਾ ਅਪਣਾਇਆ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਬੁਢਲਾਡਾ ਤੋਂ ਸਾਹਮਣੇ ਆਇਆ ਹੈ ਜਿਥੇ ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰਾ ਪਰਿਵਾਰ ਦੇ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਨ ਤੇ ਆਪਣੀ ਬੇਇਜ਼ਤੀ ਨੌਜਵਾਨ ਵੱਲੋਂ ਮਹਿਸੂਸ ਕੀਤੀ ਗਈ । ਇਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਗਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੱਬੂ ਦੀ ਪਰਨੀਤ ਕੌਰ ਨਾਲ ਪੜ੍ਹਾਈ ਦੌਰਾਨ ਜਾਣ-ਪਛਾਣ ਹੋ ਦੋਹਾਂ ਪਰਿਵਾਰਾਂ ਵੱਲੋਂ ਦੋਸਤੀ ਨੂੰ ਵਿਆਹ ’ਚ ਬਦਲਣ ਲਈ 3 ਮਾਰਚ 2022 ਨੂੰ ਮੰਗਣੀ ਕਰਦਿਆਂ ਸ਼ਗਨ ਪਾ ਦਿੱਤਾ ਗਿਆ। ਜਿਸ ਤੋਂ ਬਾਅਦ ਨੌੰ ਮਈ ਨੂੰ ਪ੍ਰਦੀਪ ਕੌਰ ਨੇ ਆਪਣੇ ਪੇਕੇ ਘਰ ਆਪਣੇ ਹੋਣ ਵਾਲੇ ਪਤੀ ਬੱਬੂ ਸਿੰਘ ਨੂੰ ਬੁਲਾਇਆ ਸੀ ਤਾਂ ਉੱਥੇ ਸਹੁਰੇ ਪਰਿਵਾਰ ਦੇ ਵੱਲੋਂ ਬੱਬੂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਜਿਸ ਤੋਂ ਬਾਅਦ ਬੱਬੂ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਤੇ ਬੇਇੱਜ਼ਤੀ ਨਾ ਸਹਾਰਦਾ ਹੋਇਆ ਉਸਦੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ।

ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।

ਉਥੇ ਹੀ ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਖੇ ਲਾਸ਼ ਨੂੰ ਭੇਜ ਦਿੱਤਾ ਗਿਆ ਹੈ ਤੇ ਹੁਣ ਮਾਮਲੇ ਸਬੰਧੀ ਪੁਲੀਸ ਵੱਲੋਂ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਨੌਜਵਾਨ ਗਿਆ ਸੀ ਮੰਗੇਤਰ ਨੂੰ ਮਿਲਣ ਅੱਗੋਂ ਸੋਹਰਿਆਂ ਨੇ ਕੀਤੀ ਕੁੱਟਮਾਰ- ਬੇਜਤੀ ਨਾ ਸਹਾਰਦੇ ਨੌਜਵਾਨ ਨੇ ਕਰਤਾ ਕਾਂਡ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ ਨੌਜਵਾਨ ਗਿਆ ਸੀ ਮੰਗੇਤਰ ਨੂੰ ਮਿਲਣ ਅੱਗੋਂ ਸੋਹਰਿਆਂ ਨੇ ਕੀਤੀ ਕੁੱਟਮਾਰ- ਬੇਜਤੀ ਨਾ ਸਹਾਰਦੇ ਨੌਜਵਾਨ ਨੇ ਕਰਤਾ ਕਾਂਡ
                                       
                            
                                                                   
                                    Previous Postਪੰਜਾਬ ਚ ਇਥੇ ਨੌਜਵਾਨ ਨੇ ਫ਼ਿਲਮੀ ਸਟਾਈਲ ਚ ਜੱਜ ਸਾਹਮਣੇ ਜਾਕੇ ਕਰਤਾ ਅਜਿਹਾ ਕਾਂਡ, ਸਾਰੇ ਰਹਿ ਗਏ ਹੈਰਾਨ- ਤਾਜਾ ਵੱਡੀ ਖਬਰ
                                                                
                                
                                                                    
                                    Next Postਅਮਰੀਕਾ ਤੋਂ ਆਈ ਵੱਡੀ ਖਬਰ, ਰਾਸ਼ਟਰਪਤੀ ਜੋ ਬਾਇਡਨ ਨੇ ਯੂਕ੍ਰੇਨ ਸਹਾਇਤਾ ਲਈ ਕਰਤਾ ਵੱਡਾ ਐਲਾਨ- ਲਿਆ ਇਹ ਫੈਸਲਾ
                                                                
                            
               
                            
                                                                            
                                                                                                                                            
                                    
                                    
                                    



