ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਠੱਗਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਠੱਗਾਂ ਦੇ ਵੱਲੋਂ ਵੱਖ ਵੱਖ ਠੱਗੀ ਦੇ ਜ਼ਰੀਏ ਅਪਣਾ ਕੇ ਲੋਕਾਂ ਦੇ ਨਾਲ ਕਈ ਰੁਪਿਆਂ ਦਾ ਘਪਲਾ ਕੀਤਾ ਜਾਂਦਾ ਹੈ । ਠੱਗ ਵੱਖ ਵੱਖ ਰੂਪ ਵਿਚ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ । ਕਦੇ ਏਜੰਟਾਂ ਦੇ ਰੂਪ ਵਿੱਚ , ਕਦੇ ਆਈਲੈੱਟਸ ਪਾਸ ਲੜਕੀਆਂ ਦੇ ਰੂਪ ਵਿੱਚ ਤੇ ਕਦੇ ਵੱਖ ਵੱਖ ਪਾਲਸੀਆਂ ਕਰਵਾਉਣ ਦੇ ਰੂਪ ਵਿੱਚ । ਪਰ ਇੱਕ ਔਰਤ ਦੇ ਵੱਲੋਂ ਠੱਗੀ ਦੀ ਇਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ । ਦਰਅਸਲ ਰੂਪਨਗਰ ਸ਼ਹਿਰ ਦੇ ਕੁਝ ਵਸਨੀਕਾਂ ਨੇ ਡਾਕਖਾਨੇ ਦੀ ਇਕ ਮਹਿਲਾ ਏਜੰਟ ਅਤੇ ਉਸ ਦੇ ਪਤੀ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਕਰੋੜਾਂ ਰੁਪਿਆਂ ਦਾ ਘਪਲਾ ਕਰਨ ਦੇ ਦੋਸ਼ ਹੇਠਾਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

ਸ਼ਿਕਾਇਤਕਰਤਾਵਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਰੂਪਨਗਰ ਸ਼ਹਿਰ ਦੇ ਵਿੱਚ ਇੱਕ ਮਹਿਲਾ ਨੂੰ ਡਾਕ ਖਾਣੇ ਦੇ ਵਿਚ ਆਰ ਡੀ ਅਤੇ ਸੇਵਿੰਗ ਅਕਾਊਂਟ ਖੁਲ੍ਹਵਾਉਣ ਲਈ ਅਧਿਕਾਰਤ ਕੀਤਾ ਗਿਆ ਸੀ । ਇੰਨਾ ਹੀ ਨਹੀਂ ਸਗੋਂ ਉਹ ਆਸ ਪਾਸ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਡਾਕਖਾਨੇ ਚ ਜਮ੍ਹਾ ਕਰਵਾਉਣ ਦਾ ਕੰਮ ਵੀ ਕਰਦੀ ਸੀ ।

ਪਰ ਪਿਛਲੇ ਕਈ ਸਾਲਾਂ ਤੋਂ ਇਹ ਔਰਤ ਲਗਾਤਾਰ ਲੋਕਾਂ ਦੇ ਕੋਲ ਪੈਸੇ ਲੈ ਰਹੀ ਸੀ ਪਰ ਡਾਕਖਾਨੇ ਵਿੱਚ ਜਮ੍ਹਾਂ ਨਹੀਂ ਕਰਵਾ ਰਹੀ ਸੀ । ਪਰ ਹੁਣ ਜਦੋਂ ਉਸ ਔਰਤ ਦੇ ਵੱਲੋਂ ਲੋਕਾਂ ਦੇ ਪੈਸੇ ਦੇਣ ਦੀ ਵਾਰੀ ਆਈ ਹੈ ਤਾਂ ਪਤਾ ਚੱਲਿਆ ਹੈ ਕਿ ਉਸ ਔਰਤ ਨੇ ਲੋਕਾਂ ਦੇ ਕਰੋੜਾਂ ਰੁਪਏ ਖੁਰਦ ਬੁਰਦ ਕਰ ਦਿੱਤੇ ।

ਕਰੋੜਾਂ ਰੁਪਿਆਂ ਦਾ ਉਸਤੇ ਵਲੋ ਘਪਲਾ ਕੀਤਾ ਗਿਆ , ਜਿਸ ਦੇ ਚਲਦੇ ਹੁਣ ਪੀਡ਼ਤ ਲੋਕਾਂ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ । ਪਰ ਲੋਕਾਂ ਦਾ ਇਲਜ਼ਾਮ ਹੈ ਕਿ ਪੁਲੀਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ । ਜਿਸ ਦੇ ਚੱਲਦੇ ਰੂਪਨਗਰ ਦੇ ਵਸਨੀਕਾਂ ਵੱਲੋਂ ਡਾਕਖਾਨੇ ਦੇ ਖਾਤਾਧਾਰਕਾਂ ਖ਼ਿਲਾਫ਼ ਡੀਸੀ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।


                                       
                            
                                                                   
                                    Previous Postਚਿੱਟੇ ਦਿਨ ਸੁਨਿਆਰੇ ਦੀ ਦੁਕਾਨ ਤੇ ਏਦਾਂ ਪਿਆ ਡਾਕਾ CCTV ਦੇਖ ਸਭ ਰਹਿ ਗਏ ਹੱਕੇ ਬੱਕੇ
                                                                
                                
                                                                    
                                    Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਸਾਈਕਲ ਦੀ ਵਜ੍ਹਾ  ਨਾਲ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



