BREAKING NEWS
Search

ਪੰਜਾਬ ਚ ਇਥੇ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਰਹੇਗੀ ਬਿਜਲੀ ਰਹੇਗੀ ਬੰਦ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਲਗਾਤਾਰ ਗਰਮੀ ਵਧ ਰਹੀ ਹੈ , ਵਧ ਰਹੀ ਗਰਮੀ ਦੇ ਕਾਰਨ ਲੋਕ ਖਾਸੇ ਪ੍ਰੇਸ਼ਾਨ ਹੋ ਰਹੇ ਹਨ । ਪਰ ਦੂਜੇ ਪਾਸੇ ਲਗਾਤਾਰ ਪੰਜਾਬ ਵਿੱਚ ਬਿਜਲੀ ਸੰਕਟ ਮੰਡਰਾ ਰਿਹਾ ਹੈ । ਬਿਜਲੀ ਦੇ ਲੰਬੇ ਲੰਬੇ ਕੱਟ ਹਰ ਰੋਜ਼ ਲੱਗ ਰਹੇ ਹਨ ਜਿਸ ਕਾਰਨ ਪੰਜਾਬੀ ਹੁਣ ਖਾਸੇ ਪ੍ਰੇਸ਼ਾਨ ਹਨ । ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕੇ। ਹੁਣ ਇਸੇ ਵਿਚਕਾਰ ਬਿਜਲੀ ਦੇ ਕੱਟ ਲੱਗਣ ਸਬੰਧੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਬਿਜਲੀ ਬੰਦ ਰਹੇਗੀ ।

ਦਰਅਸਲ ਪਾਵਰਕੌਮ ਸਬ ਡਵੀਜ਼ਨ ਫਤਿਆਬਾਦ ਤੇ ਐਸਡੀਓ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਸੀ ਕਿ 220 ਕੇ ਵੀ ਸਬ ਸਟੇਸ਼ਨ ਵਿਖੇ ਚੱਲ ਰਹੀ ਮੁਰੰਮਤ ਕਾਰਨ ਹੁਣ ਇਸ ਨਾਲ ਸਬੰਧਤ 66 ਕੇਵੀ ਸਬ ਸਟੇਸ਼ਨ ਫਤਿਆਬਾਦ, ਸ੍ਰੀ ਗੋਇੰਦਵਾਲ ਸਾਹਿਬ, ਰਸੂਲਪੁਰ, ਦੇਊ ਬਾਠ, ਨੌਸ਼ਹਿਰਾ ਪਨੂੰਆਂ, ਕੋਟ ਮੁਹੰਮਦ ਖਾਂ ਤੋਂ ਚੱਲਣ ਵਾਲੇ 11ਕੇਵੀ ਸਾਰੇ ਫੀਡਰਾ ਦੀ ਬਿਜਲੀ ਸਪਲਾਈ 17 ਅਪ੍ਰਰੈਲ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।

ਜਿਸ ਦੇ ਚੱਲਦੇ ਹੁਣ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ ਕਿਉਂਕਿ ਪੂਰੇ ਸੱਤ ਘੰਟੇ ਬਿਜਲੀ ਦਾ ਲੰਬਾ ਕੱਟ ਲੱਗੇਗਾ ਜਿਸ ਕਾਰਨ ਲੋਕਾਂ ਦਾ ਆਮ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇਗਾ । ਹੁਣ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਖਿੜੇ ਖਿੜੇ ਇਲਾਕਿਆਂ ਵਿਚ ਸਤਾਰਾਂ ਅਪ੍ਰੈਲ ਦਿਨ ਐਤਵਾਰ ਨੂੰ ਬਿਜਲੀ ਬੰਦ ਰਹੇਗੀ ।

ਫਤਿਆਬਾਦ, ਸ੍ਰੀ ਗੋਇੰਦਵਾਲ ਸਾਹਿਬ ਨਗਰ, ਇੰਡਸਟਰੀ ਏਰੀਆ ਸ੍ਰੀ ਗੋਇੰਦਵਾਲ ਸਾਹਿਬ, ਪਿੰਡ ਧੂੰਦਾ, ਝੰਡੇਰ ਮਹਾਂਪੁਰਖਾਂ, ਹੰਸਾਂ ਵਾਲਾ, ਪਿੰਡੀਆ, ਖਵਾਸਪੁਰ, ਭਰੋਵਾਲ, ਵੇਂਈ ਪੂੰਈ, ਸ਼ੇਖਚੱਕ, ਲਾਲਪੁਰਾ, ਖੇਲਾ, ਭੋਈਆਂ, ਭੈਲ, ਮਾਣਕ ਦੇਕੇ, ਛਾਪੜੀ ਸਾਹਿਬ, ਤੁੜ, ਜਾਮਾਰਾਏ, ਕੋਟ ਮੁਹੰਮਦ ਖਾਂ, ਨੌਸ਼ਹਿਰਾ ਪਨੂੰਆਂ ਆਦਿ ਵਿਖੇ ਬਿਜਲੀ ਬੰਦ ਰਹੇਗੀ। ਸੋ ਜੋ ਜੋ ਲੋਕ ਇਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹਨ ਉਨ੍ਹਾਂ ਦੇ ਲਈ ਹੁਣ ਇਕ ਵੱਡੀ ਖਬਰ ਹੈ ਕਿ ਚੱਲ ਹੀ ਮੁਰੰਮਤ ਦੇ ਕਾਰਨ ਹੁਣ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ , ਜਿਸ ਕਾਰਨ ਐਤਵਾਰ ਵਾਲੇ ਦਿਨ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਹੋਵੇਗਾ ।