BREAKING NEWS
Search

ਪੰਜਾਬ ਚ ਇਥੇ ਇਹ ਤਰੀਕ ਨੂੰ ਇਹਨਾਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਹੋਏ ਜਾਰੀ

ਆਈ ਤਾਜਾ ਵੱਡੀ ਖਬਰ m

+ਇੱਕ ਪਾਸੇ ਵੱਧ ਰਰੀ ਮਹਿੰਗਾਈ ਲੋਕਾਂ ਦੀਆਂ ਜੇਬਾਂ ਦਾ ਧੁਆਂ ਕੱਢ ਰਹੀ ਹੈ , ਜਿਸ ਤਰਾਂ ਹਰੇਕ ਚੀਜ਼ ਦੀ ਕੀਮਤ ਵੱਧ ਰਹੀ ਹੈ , ਉਸ ਕਾਰਨ ਲੋਕਾਂ ਲਈ ਦੋ ਵਕਤ ਦੀ ਰੋਟੀ ਕਮਾਉਣੀ ਔਖੀ ਹੋਈ ਪਈ ਹੈ l ਇਸੇ ਵਿਚਾਲੇ ਗੱਲ ਕੀਤੀ ਜਾਵੇ ਦੁਕਾਨਦਾਰਾਂ ਦੀ ਤਾਂ ਕੋਰੋਨਾ ਮਹਾਮਾਰੀ ਦੇ ਆਉਣ ਨਾਲ ਸਭ ਤੋਂ ਵੱਧ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ l

ਹਾਮਾਰੀ ਦੇ ਵੇਲੇ ਦਾ ਲੱਗੇ ਲਾਕਡਾਉਂਣ ਦਾ ਨੁਕਸਾਨ ਹਾਲੇ ਤਾਂ ਦੁਕਾਨਦਾਰ ਪੂਰਾ ਨਹੀਂ ਕਰ ਸਕੇ , ਇਸ ਸਭ ਦੇ ਵਿਚਾਲੇ ਹੁਣ ਤੁਹਾਨੂੰ ਦੁਕਾਨਾਂ ਨਾਲ ਜੁੜੀ ਇੱਕ ਵੱਡੀ ਖ਼ਬਰ ਦੱਸਾਂਗੇ ਕਿ ਇੱਕ ਵਾਰ ਫਿਰ ਤੋਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਹੋ ਚੁਕਿਆ ਹੈ l ਦੱਸਦਿਆਂ ਕਿ ਪੰਜਾਬ ਚ ਮਹਾਵੀਰ ਜਯੰਤੀ ਮੌਕੇ ਹੁਣ ਮਾਸ, ਮੱਛੀ ਤੇ ਅੰਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀਹੋ ਚੁੱਕੇ ਹਨ l

ਪੰਜਾਬ ਦੇ ਜਿੱਲ੍ਹਾ ਲੁਧਿਆਣਾ ਦੇ ਵਿਚ ਇਹ ਹੁਕਮ ਜਾਰੀ ਹੋਏ ਹਨ , ਜ਼ਿਲ੍ਹਾ ਅਧਿਕਾਰੀ ਲੁਧਿਆਣਾ ਸੂਰਭੀ ਮਲਿਕ ਨੇ ਵਲੋਂ ਆਖਿਆ ਗਿਆ ਹੈ ਕਿ 4 ਅਪ੍ਰੈਲ ਨੂੰ ਮਹਾਵੀਰ ਜਯੰਤੀ ਦੇ ਮੌਕੇ ‘ਤੇ ਖੰਨਾ ਤੇ ਲੁਧਿਆਣਾ ਦੇ ਜਿੰਨੇ ਦਿਹਾਤੀ ਖੇਤਰਾਂ ‘ਚ ਮਾਸ, ਮੱਛੀ ਤੇ ਅੰਡੇ ਦੀਆਂ ਦੁਕਾਨਾਂ, ਮਾਸਾਹਾਰੀ ਹੋਟਲਾਂ, ਢਾਬਿਆਂ ਤੇ ਢਾਬਿਆਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ 4 ਅਪ੍ਰੈਲ ਨੂੰ ਮਹਾਵੀਰ ਜਯੰਤੀ ਦੇ ਦਿਨ ਕਿਸੇ ਵੀ ਪਸ਼ੂ , ਜੀਵ-ਜੰਤੂਆਂ ਦੀ ਹੱਤਿਆ ਕਰਨਾ ਰੀਤੀ-ਰਿਵਾਜਾਂ ਅਨੁਸਾਰ ਅਸ਼ੁੱਭ ਮੰਨਿਆ ਜਾਂਦਾ ਹੈ। ਉਹਨਾਂ ਵਲੋਂ ਆਖਿਆ ਗਿਆ ਕਿ ਜਾਨਵਰਾਂ ਨੂੰ ਮਾਰਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਤੇ ਸ਼ਰਾਰਤੀ ਤੱਤਾਂ ਵੱਲੋਂ ਇਸ ਦਾ ਫਾਇਦਾ ਚੁੱਕਿਆ ਜਾ ਸਕਦਾ , ਸੋ ਇੱਕ ਪਾਸੇ ਦੇਸ਼ ਭਰ ‘ਚ ਲੋਕ ਤਿਉਹਾਰਾਂ ਬੜੇ ਚਾਵਾਂ ਨਾਲ ਮਨਾਉਦੇ ਹਨ l ਪਰ ਕਈ ਵਾਰ ਤਿਉਹਾਰਾਂ ਮੌਕੇ ਅਜਿਹੀਆਂ ਘਟਨਾਂਵਾਂ ਵਾਪਰਦੀਆਂ ਹਨ , ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਅਜੇਹੇ ਕਦਮ ਚੁੱਕੇ ਜਾਂਦੇ ਹਨ l