ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਸੂਬਾ ਸਰਕਾਰ ਵੱਲੋਂ ਅਮਨ ਅਤੇ ਸ਼ਾਂਤੀ ਸਥਾਪਤ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉਥੇ ਹੀ ਵਧ ਰਹੀਆਂ ਅਪਰਾਧਿਕ ਘਟਨਾਵਾਂ ਲੋਕਾਂ ਵਿਚ ਡਰ ਅਤੇ ਭੈ ਨੂੰ ਵਧਾ ਰਹੀਆਂ ਹਨ। ਆਏ ਦਿਨ ਹੀ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਦਿਨ-ਦਿਹਾੜੇ ਹੀ ਸ਼ਰੇਆਮ ਗੋਲੀਆਂ ਚਲਾਕੇ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਕੁੱਟਮਾਰ ਕੀਤੀ ਜਾਂਦੀ ਹੈ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਏ ਦਿਨ ਹੀ ਵਧ ਰਹੀਆਂ ਅਜਿਹੀਆਂ ਘਟਨਾਵਾਂ ਜਿੱਥੇ ਲੋਕਾਂ ਵਿੱਚ ਜਾਨੀ ਮਾਲੀ ਨੁਕਸਾਨ ਕਰ ਰਹੀਆਂ ਹਨ ਉਥੇ ਹੀ ਦਹਿਸ਼ਤ ਦਾ ਮਾਹੌਲ ਲਗਾਤਾਰ ਲੋਕਾਂ ਨੂੰ ਦਿਨੋ ਦਿਨ ਦਿਮਾਗੀ ਤੌਰ ਤੇ ਵੀ ਕਮਜ਼ੋਰ ਕਰ ਰਿਹਾ ਹੈ।

ਆਏ ਦਿਨ ਹੀ ਖ਼ਬਰ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇੱਥੇ ਅੱਧੀ ਰਾਤ ਨੂੰ ਇੱਕ ਦਰਜਨ ਤੋਂ ਵੱਧ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਹੈ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਜਿਥੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਿੱਥੇ ਫਗਵਾੜਾ ਦੇ ਮੁਹੱਲਾ ਡੰਡਲਾਂ ਵਿੱਚ ਅੱਧੀ ਰਾਤ ਦੇ ਸਮੇਂ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਕੁਝ ਲੋਕਾਂ ਵੱਲੋਂ ਇਸ ਮੁਹੱਲੇ ਦੇ ਵਿੱਚ ਖੜੀਆਂ ਹੋਈਆਂ ਘਰਾਂ ਦੇ ਬਾਹਰ ਗੱਡੀਆਂ ਉਪਰ ਹਮਲਾ ਕਰ ਦਿੱਤਾ ਗਿਆ ਅਤੇ ਇਕ ਦਰਜਨ ਦੇ ਕਰੀਬ ਲੋਕਾਂ ਦੀਆਂ ਗੱਡੀਆਂ ਦੀ ਭੰਨ-ਤੋੜ ਕਰ ਦਿੱਤੀ।

ਇਸ ਘਟਨਾ ਕਾਰਨ ਜਿੱਥੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵੀ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 2 ਗੁਟਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਸੇ ਗੱਲ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਜਿਸ ਦੇ ਚਲਦਿਆਂ ਹੋਇਆਂ ਕੁਝ ਅਣਪਛਾਤੇ ਲੋਕਾਂ ਵੱਲੋਂ ਇਸ ਗੈਂਗਵਾਰ ਦੇ ਚਲਦਿਆਂ ਹੋਇਆਂ ਸੰਘਣੀ ਆਬਾਦੀ ਵਾਲੇ ਮੁਹਲੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਦੇ ਕੋਲ ਲੋਹੇ ਦੀ ਰਾਡ ਡੰਡੇ ਅਤੇ ਦਾਤਰ ਵੀ ਮੌਜੂਦ ਸਨ। ਜੋ ਸ਼ਰੇਆਮ ਇਸ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਚਲੇ ਗਏ। ਪੁਲਸ ਵੱਲੋਂ ਇਸ ਸਾਰੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਅੱਧੀ ਰਾਤ ਨੂੰ 1 ਦਰਜਨ ਤੋਂ ਵੱਧ ਗੱਡੀਆਂ ਦੀ ਕੀਤੀ ਭੰਨਤੋੜ, ਹੋਇਆ ਗੁੰਡਾਗਰਦੀ ਦਾ ਨੰਗਾ ਨਾਚ- ਪਈ ਦਹਿਸ਼ਤ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ ਅੱਧੀ ਰਾਤ ਨੂੰ 1 ਦਰਜਨ ਤੋਂ ਵੱਧ ਗੱਡੀਆਂ ਦੀ ਕੀਤੀ ਭੰਨਤੋੜ, ਹੋਇਆ ਗੁੰਡਾਗਰਦੀ ਦਾ ਨੰਗਾ ਨਾਚ- ਪਈ ਦਹਿਸ਼ਤ
                                       
                            
                                                                   
                                    Previous Postਅਮਰੀਕਾ ਦੇ ਸਰਦਾਰ ਦੀ ਦਰਿਆਦਿਲੀ ਦੇ ਹੋ ਰਹੇ ਦੂਰ ਦੂਰ ਤਕ ਚਰਚੇ, ਰੋਜਾਨਾ 39,000 ਦੇ ਨੁਕਸਾਨ ਤੇ ਵੇਚ ਰਿਹਾ ਪੈਟਰੋਲ
                                                                
                                
                                                                    
                                    Next Postਯੂਰਪ ਚ 22 ਸਾਲਾਂ ਭਾਰਤੀ ਨੌਜਵਾਨ ਨੇ ਕੀਤਾ ਅਜਿਹਾ ਕੰਮ, ਹਰੇਕ ਪੰਜਾਬੀ ਕਰ ਰਿਹਾ ਮਾਣ ਮਹਿਸੂਸ
                                                                
                            
               
                            
                                                                            
                                                                                                                                            
                                    
                                    
                                    



