ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹਿਣ ਦੀ ਜਾਣਕਾਰੀ ਮਿਲ ਰਹੀ ਹੈ। ਹੁਸ਼ਿਆਰਪੁਰ ਦੇ ਸੈਲਾ ਖੁਰਦ ਖੇਤਰ ਵਿੱਚ ਵੀ ਬਿਜਲੀ ਬੰਦ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਹੈ। ਸਬ-ਡਿਵੀਜ਼ਨ ਸੈਲਾ ਖੁਰਦ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ 26 ਨਵੰਬਰ ਨੂੰ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਹੈ ਕਿ 66 ਕੇਵੀ ਸਬ-ਸਟੇਸ਼ਨ ਸੈਲਾ ਖੁਰਦ ਅਤੇ 66 ਕੇਵੀ ਸਬ-ਸਟੇਸ਼ਨ ਜੇਜੋਂ ਦੋਆਬਾ ਵਿੱਚ ਮੁਰੰਮਤ ਕੰਮ ਹੋਣ ਕਰਕੇ, ਇਨ੍ਹਾਂ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ ਨਾਲ ਜੁੜੇ ਸਾਰੇ ਪਿੰਡਾਂ, ਘਰਾਂ, ਦੁਕਾਨਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਾਣੋ ਹੁਣ ਲਿਸਟ ਵਿੱਚ ਹੋਰ ਕਿਹੜੇ ਇਲਾਕੇ ਸ਼ਾਮਲ ਹਨ—
ਤਲਵੰਡੀ ਸਾਬੋ:
220 ਕੇਵੀ ਸਬ-ਸਟੇਸ਼ਨ ਤਲਵੰਡੀ ਸਾਬੋ ਵਿੱਚ 11 ਕੇਵੀ ਬਸ-ਬਾਰ-02 ਦੀ ਮੁਰੰਮਤ ਕਾਰਨ 11 ਕੇਵੀ ਰੋਡੀ ਰੋਡ, 11 ਕੇਵੀ ਰਮਨ ਰੋਡ, 11 ਕੇਵੀ ਮਲਕਾਣਾ, 11 ਕੇਵੀ ਲੇਲੇਵਾਲਾ (ਟ੍ਰਾਈ-ਵਾਇਰ), 11 ਕੇਵੀ ਕੀਰਤਨਪੁਰਾ ਏਐਫ, 11 ਕੇਵੀ ਤਲਵੰਡੀ ਏਐਫ, 11 ਕੇਵੀ ਨਵਾਂ ਪਿੰਡ ਢਾਈ ਏਐਫ ਅਤੇ 11 ਕੇਵੀ ਸੰਗਤ ਏਐਫ ਦੀ ਸਪਲਾਈ 26 ਨਵੰਬਰ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਬਲਦੇਵ ਸਿੰਘ ਵੱਲੋਂ ਦਿੱਤੀ ਗਈ।
ਬੰਗਾ:
ਪਾਵਰਕਾਮ ਅਰਬਨ ਬੰਗਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਪ੍ਰੈਸ ਨੂੰ ਦੱਸਿਆ ਹੈ ਕਿ 220 ਕੇਵੀ ਸਬ-ਸਟੇਸ਼ਨ ਬੰਗਾ ਦੇ ਫੀਡਰ ’ਤੇ ਜ਼ਰੂਰੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਕਾਰਨ, 220 ਕੇਵੀ ਸਬ-ਸਟੇਸ਼ਨ ਬੰਗਾ ਤੋਂ ਚੱਲਣ ਵਾਲੀ 11 ਕੇਵੀ ਫੀਡਰ ਨੰਬਰ 3 (ਅਰਬਨ) ਦੀ ਸਪਲਾਈ 26 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਨਾਲ ਜੀਦੋਂਵਾਲ, ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ, ਐਮਸੀ ਕਲੋਨੀ, ਨਿਊ ਗਾਂਧੀ ਨਗਰ, ਜਗਦੰਬਾ ਰਾਈਸ ਮਿੱਲ, ਡੈਰਿਕ ਸਕੂਲ ਅਤੇ ਨੇੜਲੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।




