ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰੀਆਣਾ ਖੇਤਰ ਵਿੱਚ ਅੱਜ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਸਬ-ਡਿਵੀਜ਼ਨਲ ਪੀਐਸਪੀਸੀਐਲ ਹਰੀਆਣਾ ਦੇ ਐਸਡੀਓ ਜਸਵੰਤ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ 132 ਕੇਵੀ ਚੌਹਾਲ ਸਬ-ਸਟੇਸ਼ਨ ਤੋਂ ਜੁੜੀ 66 ਕੇਵੀ ਜਨੌਦੀ ਸਬ-ਸਟੇਸ਼ਨ ਲਾਈਨ ਦੀ ਤੁਰੰਤ ਮੁਰੰਮਤ ਕਰਨ ਲਈ ਜਨੌਦੀ ਸਬ-ਸਟੇਸ਼ਨ ਨਾਲ ਸੰਬੰਧਤ ਸਾਰੇ ਫੀਡਰ — ਜਿਵੇਂ 11 ਕੇਵੀ ਲਾਲਪੁਰ ਯੂਪੀਐਸ, 11 ਕੇਵੀ ਬੱਸੀ ਬਾਜੀਦ ਏਪੀ ਕੰਡੀ, 11 ਕੇਵੀ ਭਟੋਲੀਆਂ ਏਪੀ, 11 ਕੇਵੀ ਢੋਲਵਾਹਾ ਮਿਕਸ ਕੰਡੀ, 11 ਕੇਵੀ ਜਨੌਦੀ-2, 11 ਕੇਵੀ ਅਟਵਾਰਾਪੁਰ — ਦੀ ਸਪਲਾਈ ਅੱਜ 24 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਰੰਮਤ ਕਾਰਨ ਬੰਦ ਰਹੇਗੀ।
ਇਸ ਬਿਜਲੀ ਕੱਟ ਦਾ ਪ੍ਰਭਾਵ ਢੋਲਵਾਹਾ, ਰਾਮਤਟਵਾਲੀ, ਜਨੌਦੀ, ਟੱਪਾ, ਬਹੇੜਾ, ਬੜੀ ਖੱਡ, ਕੁਕਾਨੇਟ, ਡੇਹਰੀਆਂ, ਲਾਲਪੁਰ, ਰੋਡਾ, ਕਾਹਲਵਾਂ, ਭਟੋਲੀਆ, ਦਾਦੋਹ, ਅਟਵਾਰਾਪੁਰ ਸਮੇਤ ਕਈ ਪਿੰਡਾਂ ਦੇ ਘਰਾਂ, ਟਿਊਬਵੈੱਲਾਂ ਅਤੇ ਉਦਯੋਗਿਕ ਯੂਨਿਟਾਂ ‘ਤੇ ਪਵੇਗਾ।
ਇਸ ਤੋਂ ਇਲਾਵਾ, ਬੀਤੇ ਦਿਨ ਜਲੰਧਰ ਦੇ ਕਈ ਇਲਾਕਿਆਂ ਵਿੱਚ ਵੀ ਬਿਜਲੀ ਕੱਟ ਹੋਇਆ। ਪ੍ਰਸ਼ਾਸਨ ਅਨੁਸਾਰ, 66 ਕੇਵੀ ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਨਾਲ ਜੁੜੇ 11 ਕੇਵੀ ਨੀਲਕਮਲ, ਵਾਰਿਆਨਾ-2 ਅਤੇ ਕਪੂਰਥਲਾ ਰੋਡ ਫੀਡਰਾਂ ਦੀ ਸਪਲਾਈ 23 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੀ, ਜਿਸ ਕਾਰਨ ਲੈਦਰ ਕੰਪਲੈਕਸ, ਵਾਰਿਆਨਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਅਤੇ ਨੇੜਲੇ ਇਲਾਕੇ ਪ੍ਰਭਾਵਿਤ ਰਹੇ।






