ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅਤੇ ਜਿੱਥੇ ਹੋਰ ਸੂਬਿਆਂ ਵਿਚ ਪਿਛਲੇ ਦੋ ਤਿੰਨ ਦਿਨ ਤੋਂ ਮੌਸਮ ਵਿੱਚ ਤਬਦੀਲੀ ਆਈ ਹੈ ਉਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿਚ ਹਲਕੀ ਤੇ ਦਰਮਿਆਨੀ ਬਰਸਾਤ ਹੋਈ ਹੈ। ਜਿਸ ਨਾਲ ਸਵੇਰੇ ਸ਼ਾਮ ਅਤੇ ਰਾਤ ਦੇ ਬਾਰੇ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਗਰਮੀ ਘੱਟਣ ਅਤੇ ਠੰਢ ਦੇ ਆਓਣ ਦਾ ਏਹਸਾਸ ਵੀ ਹੋਇਆ ਹੈ ਉੱਥੇ ਹੀ ਠੰਢੀ ਹਵਾਵਾਂ ਚੱਲਦੀਆਂ ਹਨ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਉਸ ਦੇ ਅਨੁਸਾਰ ਹੀ ਆਪਣਾ ਇੰਤਜ਼ਾਮ ਕਰ ਸਕਣ।

ਹੁਣ ਆਉਣ ਵਾਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਜਿੱਥੇ ਕਈ ਖੇਤਰਾਂ ਵਿਚ ਬਰਸਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਦੌਰਾਨ ਵੀ ਮੌਸਮ ਵਿਭਾਗ ਵੱਲੋਂ ਕਈ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਜਿੱਥੇ 21 ਅਤੇ 22 ਸਤੰਬਰ ਨੂੰ ਬਰਸਾਤ ਹੋਵੇਗੀ ਉਥੇ ਹੀ ਦੇਸ਼ ਅੰਦਰ ਕਈ ਰਾਜਾਂ ਵਿੱਚ ਮੌਨਸੂਨ ਸਰਗਰਮ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦਿਆਂ ਹੋਇਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਜਿੱਥੇ ਪੱਛਮੀ ਬੰਗਾਲ ਅਤੇ ਉੜੀਸਾ ਦੇ ਵਿਚ ਘੱਟ ਦਬਾਅ ਬਣਿਆ ਹੋਇਆ ਹੈ ਉੱਥੇ ਹੀ ਪੂਰਬੀ ਮੱਧ ਪ੍ਰਦੇਸ਼, ਉੜੀਸਾ ਅਤੇ ਛੱਤੀਸਗੜ੍ਹ ਵਿੱਚ ਵੀ ਬਰਸਾਤ ਹੋਣ ਦੀ ਸੰਭਾਵਨਾ ਦੱਸੀ ਗਈ ਹੈ। 21 ਤੇ 22 ਸਤੰਬਰ ਨੂੰ ਜਿੱਥੇ ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਬਰਸਾਤ ਹੋਵੇਗੀ 24 ਸਤੰਬਰ ਨੂੰ ਉਤਰ ਪ੍ਰਦੇਸ਼ ਵਿਚ ਬਰਸਾਤ ਹੋਵੇਗੀ। ਹੁਣ 21, 22 ਸਤੰਬਰ ਨੂੰ ਮਿਜ਼ੋਰਮ,ਮਨੀਪੁਰ, ਨਾਗਾਲੈਂਡ ਦੇ ਵਿੱਚ ਵੀ ਬਰਸਾਤ ਹੋਵੇਗੀ। ਜਿੱਥੇ ਰਾਜਸਥਾਨ ਪੂਰਬੀ ਦਿੱਲੀ, ਹਰਿਆਣਾ ਆਦਿ ਦੇ ਕਈ ਖੇਤਰਾਂ ਵਿੱਚ ਹਲਕੀ ਬਰਸਾਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਮਹਾਰਾਸ਼ਟਰ ਮਰਾਠਵਾੜਾ ਅਤੇ ਮਹਾਂਰਾਸ਼ਟਰ ਵਿੱਚ ਭਾਰੀ ਬਰਸਾਤ ਹੋਵੇਗੀ। ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਉੱਤਰੀ ਮਹਾਰਾਸ਼ਟਰ ਅਸਾਮ ਉੜੀਸਾ ਦੇ ਵਿਚ ਹਲਕੀ ਬਰਸਾਤ ਹੋਵੇਗੀ ਅਤੇ ਕਈ ਜਗ੍ਹਾ ਤੇ ਬਰਸਾਤ ਹੋਵੇਗੀ। 24 ਘੰਟਿਆਂ ਦੇ ਦੌਰਾਨ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਕੱਛ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ ਵਾਪਸ ਜਾਣ ਦੀ ਸੰਭਾਵਨਾ ਬਣੀ ਹੋਈ ਹੈ।


                                       
                            
                                                                   
                                    Previous Postਸਾਬਕਾ CM ਕੈਪਟਨ ਅਮਰਿੰਦਰ ਸਿੰਘ ਲਈ ਆਈ ਵੱਡੀ ਖਬਰ, BJP ਨੇ ਦਿੱਤਾ ਝਟਕਾ
                                                                
                                
                                                                    
                                    Next Postਪੰਜਾਬ: ਕਰੋਨਾ ਤੋਂ ਬਾਅਦ ਹੁਣ ਇਸ ਫਲੂ ਕਾਰਨ ਵੱਜੀ ਖਤਰੇ ਦੀ ਘੰਟੀ, ਪ੍ਰਸਾਸ਼ਨ ਵਲੋਂ ਜਾਰੀ ਕੀਤੀ ਐਡਵਾਇਜ਼ਰੀ
                                                                
                            
               
                            
                                                                            
                                                                                                                                            
                                    
                                    
                                    




