ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਹੋਇਆ ਹੈ ਤੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ।ਹੁਣ ਪੰਜਾਬ ਵਿੱਚ ਚੋਰਾਂ ਨੇ ਕੀਤਾ ਹੋਸ਼ ਉਡਾਉ ਕਾਰਾ, ਘਰ ਚ ਕੰਧ ਪਾੜ ਕੀਤੀ ਲੁੱਟ- ਪੁਲਿਸ ਵਲੋਂ ਖੰਗਾਲੇ ਜਾ ਰਹੇ CCTV , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਦੇ ਦੋ ਘਰਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵੱਲੋਂ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪੱਡਾ ਵਿਖੇ ਕੱਲ ਰਾਤ ਦੇ ਸਮੇਂ ਦੋ ਘਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ।

ਚੋਰੀ ਦੀ ਇਸ ਘਟਨਾ ਦਾ ਖੁਲਾਸਾ ਅੱਜ ਸਵੇਰੇ ਉਸ ਸਮੇਂ ਹੋਇਆ ਜਦੋਂ ਇਕ ਘਰ ਦੇ ਮਾਲਕ ਜਸਵਿੰਦਰ ਸਿੰਘ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਅੰਦਰ ਕਮਰਿਆਂ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ ਅਤੇ ਬਾਹਰ ਵੇਖਣ ਤੇ ਪਤਾ ਲੱਗਿਆ ਕਿ ਚੋਰਾਂ ਵੱਲੋਂ ਇਕ ਖਿੜਕੀ ਰਾਹੀਂ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਗਈ ਹੈ ਕਿਉਂਕਿ ਉਹ ਖਿੜਕੀ ਖੁਲ੍ਹੀ ਹੋਈ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਸਾਰਾ ਪਰਿਵਾਰ ਘਰ ਦੇ ਵਿਹੜੇ ਵਿੱਚ ਸੁੱਤਾ ਹੋਇਆ ਸੀ।

ਘਰ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਦੇਖਿਆ ਤਾਂ ਘਰ ਅੰਦਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਚੋਰਾਂ ਵੱਲੋਂ ਘਰ ਦੇ ਵਿੱਚ ਅਲਮਾਰੀ ਚ ਪਏ ਸੋਨੇ ਦੇ ਗਹਿਣੇ ਕਰੀਬ 8 ਤੋਲੇ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਇਕੱਠੀ ਕੀਤੀ ਗਈ ਕਰੀਬ ਇੱਕ ਲੱਖ ਤੋਂ ਉੱਪਰ ਨਕਦੀ ਚੋਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਦੇ ਘਰ ਇਸੇ ਪਿੰਡ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ

ਘਰ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਦੇ ਪਿਛਲੇ ਪਾਸਿਓਂ ਕਮਰੇ ਦੀ ਦੀਵਾਰ ਨੂੰ ਪਾੜ ਉਨ੍ਹਾਂ ਦੇ ਘਰ ਵਿਚ ਦਾਖਲ ਹੋਣ ਉਪਰੰਤ ਕਮਰੇ ਵਿਚ ਪਏ ਟਰੰਕ ਵਿਚੋਂ ਇਕ ਲੱਖ ਦੀ ਨਗਦੀ ਚੋਰੀ ਕਰ ਲਈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਵੇਖੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ: ਚੋਰਾਂ ਨੇ ਕੀਤਾ ਹੋਸ਼ ਉਡਾਉ ਕਾਰਾ, ਘਰ ਚ ਕੰਧ ਪਾੜ ਕੀਤੀ ਲੁੱਟ- ਪੁਲਿਸ ਵਲੋਂ ਖੰਗਾਲੇ ਜਾ ਰਹੇ CCTV
                                                      
                              ਤਾਜਾ ਖ਼ਬਰਾਂ                               
                              ਪੰਜਾਬ: ਚੋਰਾਂ ਨੇ ਕੀਤਾ ਹੋਸ਼ ਉਡਾਉ ਕਾਰਾ, ਘਰ ਚ ਕੰਧ ਪਾੜ ਕੀਤੀ ਲੁੱਟ- ਪੁਲਿਸ ਵਲੋਂ ਖੰਗਾਲੇ ਜਾ ਰਹੇ CCTV
                                       
                            
                                                                   
                                    Previous Postਕਰਲੋ ਘਿਓ ਨੂੰ ਭਾਂਡਾ: ਬਾਂਦਰ ਨੇ ਮਚਾਈ ਪਿੰਡ ਚ ਦਹਿਸ਼ਤ- ਫਿਰ ਬਾਅਦ ਚ ਸਕੂਲੀ ਬੱਚਿਆਂ ਨੇ ਮੁਸ਼ਕਿਲ ਨਾਲ ਫੜਿਆ
                                                                
                                
                                                                    
                                    Next Postਇਥੇ ਭਿਆਨਕ ਬਿਮਾਰੀ ਫੈਲਣ ਕਾਰਨ ਹਜਾਰਾਂ ਗਾਵਾਂ ਦੀ ਹੋਈ ਮੌਤ, ਜਿਲਿਆਂ ਦੇ ਵਿਚ ਜਾਰੀ ਹੋਇਆ ਅਲਰਟ
                                                                
                            
               
                            
                                                                            
                                                                                                                                            
                                    
                                    
                                    



