BREAKING NEWS
Search

ਪੰਜਾਬ: ਖੇਤ ਚ ਮੋਟਰ ਚਲਾਉਂਦਿਆਂ ਨੌਜਵਾਨ ਮੁੰਡੇ ਦੀ ਹੋਈ ਮੌਤ, ਇਲਾਕੇ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ 

ਹਰ ਇਕ ਇਨਸਾਨ ਵੱਲੋਂ ਆਪਣੀ ਰੋਜ਼ੀ-ਰੋਟੀ ਵਾਸਤੇ ਸਖਤ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਵੱਲੋਂ ਆਪਣੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਕੀਤਾ ਜਾ ਸਕੇ। ਪਰ ਸਾਹਮਣੇ ਆਈਆਂ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਹਾਦਸਿਆਂ ਵਿਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਕੰਮ ਕਰਦੇ ਹੋਏ ਵਾਪਰਨ ਵਾਲੀਆਂ ਇਨ੍ਹਾਂ ਘਟਨਾਵਾਂ ਬਾਰੇ ਉਨ੍ਹਾਂ ਲੋਕਾਂ ਵੱਲੋਂ ਕਦੇ ਸੋਚਿਆ ਵੀ ਨਹੀਂ ਜਾਂਦਾ ਕੇ ਕੰਮ ਕਰਦੇ ਹੋਏ ਇਸ ਤਰ੍ਹਾਂ ਉਨ੍ਹਾਂ ਦੀ ਮੌਤ ਹੋ ਜਾਵੇਗੀ। ਪਰ ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਅਤੇ ਜਾਨ ਵੀ ਚਲੀ ਜਾਂਦੀ ਹੈ ਉਥੇ ਹੀ ਉਹਨਾਂ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ।

ਹੁਣ ਪੰਜਾਬ ਵਿਚ ਏਥੇ ਖੇਤਾਂ ਚੋ ਮੋਟਰ ਚਲਾਉਂਦਿਆਂ ਹੋਇਆ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰੀਕੇ ਪੱਤਣ ਦੇ ਅਧੀਨ ਆਉਂਦੇ ਪਿੰਡ ਠੱਠੀਆਂ ਖੁਰਦ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।। ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਜੋਗਾ ਸਿੰਘ ਪੁੱਤਰ ਮੁਖਤਿਆਰ ਸਿੰਘ 35 ਸਾਲਾ ਜਦੋ ਆਪਣੇ ਖੇਤਾਂ ਵਿੱਚ ਪਾਣੀ ਵਾਲੀ ਮੋਟਰ ਚਲਾਉਣ ਲਈ ਗਿਆ ਹੋਇਆ ਸੀ।

ਉਸ ਸਮੇਂ ਹੀ ਕੇਵਲ ਵਾਲੀ ਤਾਰ ਦਾ ਜੋੜ ਨੰਗਾ ਹੋਣ ਕਾਰਨ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ।ਜਿੱਥੇ ਉਸ ਵੱਲੋਂ ਮਾਰੀ ਗਈ ਚੀਕ ਸੁਣ ਕੇ ਪਰਿਵਾਰਕ ਮੈਂਬਰਾਂ ਉਸਦੇ ਕੋਲ ਗਏ ਤਾਂ ਵੇਖਿਆ ਕਿ ਉਸ ਸਮੇਂ ਤੱਕ ਜੋਗਾ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ 8 ਸਾਲ ਅਤੇ ਇਕ ਸਾਲ ਦੇ 2 ਬੱਚੇ ਹਨ।

ਇਸ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਨੌਜਵਾਨ ਦੇ ਭਰਾ ਗੁਲਜ਼ਾਰ ਸਿੰਘ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਸਭ ਵੱਲੋਂ ਇਕੱਠੇ ਹੀ ਖੇਤੀਬਾੜੀ ਦਾ ਕੰਮ ਕੀਤਾ ਜਾ ਰਿਹਾ ਸੀ। ਉਥੇ ਹੀ ਉਨ੍ਹਾਂ ਦੇ ਘਰ ਦੇ ਨਾਲ ਹੀ ਖੇਤ ਵਿੱਚ ਪਾਣੀ ਵਾਲੀ ਮੋਟਰ ਲੱਗੀ ਹੋਈ ਸੀ।