ਪੰਜਾਬ : ਇਨ੍ਹਾਂ ਸ਼ਹਿਰਾਂ ਚ ਅੱਜ ਲੱਗੇਗਾ ਬਿਜਲੀ ਦਾ ਲੰਬਾ ਕੱਟ, ਹੋਵੇਗੀ ਪਰੇਸ਼ਾਨੀ

ਸ੍ਰੀ ਮੁਕਤਸਰ ਸਾਹਿਬ: ਸਹਾਇਕ ਇੰਜੀਨੀਅਰ ਵਿਕਾਸ ਕੁਮਾਰ ਨੇ ਦੱਸਿਆ ਹੈ ਕਿ 27 ਸਤੰਬਰ ਨੂੰ 66 ਕੇਵੀਏ ਸਬ-ਸਟੇਸ਼ਨ ਟਿੱਬੀ ਸਾਹਿਬ ਰੋਡ ‘ਤੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਸਬ-ਸਟੇਸ਼ਨ ਨਾਲ ਜੁੜੇ ਸਾਰੇ 11 ਕੇਵੀਏ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

ਨੂਰਪੁਰਬੇਦੀ: ਪਾਵਰਕਾਮ ਦੇ ਵਧੀਕ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਭੱਟੋਂ ਦੇ 11 ਕੇਵੀਏ ਫੀਡਰ ਦੀਆਂ ਲਾਈਨਾਂ ਦੀ ਮੁਰੰਮਤ ਤੇ ਦਰੱਖਤ ਕਟਾਈ ਕਾਰਨ 27 ਸਤੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਰੋਕੀ ਜਾਵੇਗੀ। ਇਸ ਕਰਕੇ ਸਰਥਲੀ, ਭੋਗੀਪੁਰ, ਭੱਟੋਂ, ਬੈਂਸ, ਅੱਡਾ ਬੈਂਸ, ਤਖ਼ਤਗੜ੍ਹ, ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ, ਲੈਹੜੀਆਂ ਆਦਿ ਪਿੰਡਾਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ। ਕੰਮ ਮੁਤਾਬਕ ਬਿਜਲੀ ਬੰਦ ਦਾ ਸਮਾਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ, ਇਸ ਲਈ ਲੋਕ ਪਹਿਲਾਂ ਹੀ ਬਦਲਵਾਂ ਪ੍ਰਬੰਧ ਕਰ ਲੈਣ।

ਕੋਟ ਫਤੂਹੀ: ਉਪ-ਮੰਡਲ ਅਫਸਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ 66 ਕੇਵੀਏ ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇਵੀਏ ਯੂ.ਪੀ.ਐੱਸ. ਫੀਡਰ ਦੀ ਮੁਰੰਮਤ ਕਾਰਨ 27 ਸਤੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਪਿੰਡ ਝੱਜ, ਕੋਟ ਫਤੂਹੀ, ਅੱਡਾ ਕੋਟ ਫਤੂਹੀ, ਕੋਟਲਾ, ਮੰਨਣਹਾਨਾ, ਠੀਂਡਾ, ਰਾਮਪੁਰ ਤੇ ਅਟਾਰੀ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਮ ਦੇ ਮੁਤਾਬਕ ਬਿਜਲੀ ਚਾਲੂ ਕਰਨ ਦਾ ਸਮਾਂ ਅੱਗੇ-ਪਿੱਛੇ ਹੋ ਸਕਦਾ ਹੈ।