ਪੰਜਾਬੀ ਕਲਾਕਾਰ ਦਾ ਹੋਇਆ ਦੇਹਾਂਤ, ਹਸਪਤਾਲ ‘ਚ ਲਏ ਆਖਰੀ ਸਾਹ

ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨੇ ਪ੍ਰਸ਼ੰਸਕਾਂ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਧੀਰਜ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਤਬੀਅਤ ਲੰਮੇ ਸਮੇਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਆਈਏਐਨਐਸ ਦੀ ਰਿਪੋਰਟ ਮੁਤਾਬਕ ਉਹ ਨਮੂਨੀਆ ਨਾਲ ਪੀੜਤ ਸਨ। ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਗੰਭੀਰ ਹਾਲਤ ਵਿਚ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਅੰਤਕਾਰ, 79 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।

ਧੀਰਜ ਕੁਮਾਰ ਨੇ ਆਪਣੀ ਫਿਲਮੀ ਕਰੀਅਰ ਦੌਰਾਨ ਕਈ ਵੱਡੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ, ਜਿਵੇਂ ਕਿ ਦੀਦਾਰ, ਰਤਨ ਕਾ ਰਾਜਾ, ਬਹਾਰੋਂ ਫੂਲ ਬਰਸਾਓ, ਹੀਰਾ ਪੰਨਾ, ਸ਼ਰਾਫਤ ਛੋੜ ਦੀ ਮੈਂ, ਰੋਟੀ ਕੱਪੜਾ ਔਰ ਮਕਾਨ, ਸਰਗਮ, ਮਾਂਗ ਭਰੋ ਸੱਜਣਾ, ਕ੍ਰਾਂਤੀ, ਪੁਰਾਣ ਮੰਦਰ, ਬੇਪਨਾਹ, ਅਤੇ ਸਵਾਮੀ।

ਉਨ੍ਹਾਂ ਨੇ ਆਪਣੇ ਪ੍ਰੋਡਕਸ਼ਨ ਹਾਊਸ “ਕਰੀਏਟਿਵ ਆਈ” ਦੇ ਬੈਨਰ ਹੇਠ ਕਈ ਮਸ਼ਹੂਰ ਟੀਵੀ ਸੀਰੀਅਲਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ। ਇਨ੍ਹਾਂ ਵਿੱਚ ਕਹਾਂ ਗਏ ਵੋ ਲੋਕ, ਅਦਾਲਤ, ਸੰਸਾਰ, ਧੂਪ ਛਾਂ, ਸ਼੍ਰੀ ਗਣੇਸ਼, ਸੱਚ, ਜਾਨੇ ਅੰਜਾਨੇ, ਕਿਆ ਮੁਝਸੇ ਦੋਸਤੀ ਕਰੋਗੀ, ਮਿਲੀ, ਘਰ ਕੀ ਲਕਸ਼ਮੀ ਬੇਟੀਆਂ, ਮਨ ਮੈਂ ਹੈ ਵਿਸ਼ਵਾਸ, ਅਤੇ ਮਾਇਕਾ ਸ਼ਾਮਿਲ ਹਨ।

1965 ਵਿੱਚ ਮਨੋਰੰਜਨ ਜਗਤ ਵਿੱਚ ਕਦਮ ਰੱਖਣ ਵਾਲੇ ਧੀਰਜ ਕੁਮਾਰ ਨੇ 1970 ਤੋਂ 1984 ਦੇ ਦੌਰਾਨ ਲਗਭਗ 21 ਪੰਜਾਬੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਆਖ਼ਰਕਾਰ, ਉਨ੍ਹਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਸਥਾਪਤ ਕਰਕੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵਜੋਂ ਵੀ ਆਪਣੀ ਪਹਚਾਣ ਬਣਾਈ।

ਉਨ੍ਹਾਂ ਦੀ ਮੌਤ ਨਾਲ ਸਿਨੇ ਜਗਤ ਨੇ ਇੱਕ ਬਹੁ-ਪੱਖੀ ਸ਼ਖ਼ਸੀਅਤ ਨੂੰ ਖੋ ਦਿੱਤਾ ਹੈ।